ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਨਾਲ ਇਕ ਦੀ ਮੌਤ , 47 ਨਵੇਂ ਮਾਮਲੇ

Wednesday, Dec 02, 2020 - 01:03 AM (IST)

ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਨਾਲ ਇਕ ਦੀ ਮੌਤ , 47 ਨਵੇਂ ਮਾਮਲੇ

ਅੰਮ੍ਰਿਤਸਰ,(ਜਸ਼ਨ) : ਦਸੰਬਰ ਮਹੀਨੇ ਦੇ ਪਹਿਲੇ ਦਿਨ ਜ਼ਿਲ੍ਹੇ ਵਿਚ ਮੰਗਲਵਾਰ ਕੋਰੋਨਾ ਵਾਇਰਸ ਨਾਲ ਜਿੱਥੇ ਇਕ ਮਰੀਜ਼ ਦੀ ਮੌਤ ਹੋ ਗਈ , ਉੱਥੇ ਹੀ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਕਮਿਊਨਿਟੀ ਵਾਲੇ 26 ਅਤੇ ਸੰਪਰਕ ਵਾਲੇ 21 ਹਨ । ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਜ਼ਿਲੇ ਵਿਚ ਹੁਣ ਤਕ ਕੁਲ 13,164 ਲੋਕ ਪਾਜ਼ੇਟਿਵ ਆ ਚੁੱਕੇ ਹਨ, ਜਦੋਂਕਿ 11,972 ਠੀਕ ਹੋ ਚੁੱਕੇ ਹਨ।

ਦੂਜੇ ਪਾਸੇ ਮੰਗਲਵਾਰ ਕੋਰੋਨਾ ਨੂੰ ਹਰਾ ਕੇ 39 ਲੋਕ ਆਪਣੇ ਘਰਾਂ ਨੂੰ ਪਰਤੇ। ਫਿਲਹਾਲ ਅਜੇ ਵੀ 690 ਮਰੀਜ਼ ਹਨ, ਜੋਕਿ ਕੋਰੋਨਾ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਲਡ਼ਾਈ ਲਡ਼ ਰਹੇ ਹਨ , ਜਦੋਂਕਿ 502 ਲੋਕਾਂ ਦੀ ਜਾਨ ਕੋਰੋਨਾ ਕਾਰਣ ਜਾ ਚੁੱਕੀ ਹੈ । ਮੰਗਲਵਾਰ ਕੋਰੋਨਾ ਵਾਇਰਸ ਨਾਲ ਮਰਨ ਵਾਲਾ ਮਰੀਜ਼ ਇੰਦਰਜੀਤ ਕੁਮਾਰ (58) ਏਕਤਾ ਨਗਰ ਛੋਟਾ ਹਰੀਪੁਰਾ ਦਾ ਵਾਸੀ ਸੀ , ਜਿਸਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿਚ ਚੱਲ ਰਿਹਾ ਸੀ।


author

Bharat Thapa

Content Editor

Related News