ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ
Monday, Apr 15, 2019 - 04:05 AM (IST)

ਅੰਮ੍ਰਿਤਸਰ (ਅਨਜਾਣ)-ਐੱਸ. ਜੇ. ਐੱਸ. ਚਾਈਲਡ ਕੇਅਰ ਸੈਂਟਰ ਤੇਜ ਨਗਰ ਵਿਖੇ 3 ਤੋਂ 12 ਸਾਲ ਦੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਪਹਿਲੇ ਸਥਾਨ ’ਤੇ ਮਾਧਵ, ਪ੍ਰਿੰਸ ਤੇ ਕਿਰਨਪ੍ਰੀਤ ਕੌਰ ਦੂਜੇ ਸਥਾਨ ਤੇ ਜਸਕੀਰਤ ਸਿੰਘ, ਕਿੰਜਲ ਤੇ ਯੈਸਮੀਨ ਕੌਰ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਅਮਿਤੋਜ, ਪਾਖੀ, ਸਹਿਜਬੀਰ ਤੇ ਗੁਰਨਾਜ ਨੂੰ ਡਾ. ਗੁਰਸ਼ਰਨ ਸਿੰਘ ਨਾਰੰਗ, ਡਾ. ਸੰਦੀਪ ਕੌਰ ਨਾਰੰਗ, ਡਾ. ਰੋਹਿਤ ਅਰੌਡ਼ਾ, ਡਾ. ਕੁਸਮਪ੍ਰੀਤ ਕੌਰ ਤੇ ਬਲਬੀਰ ਸਿੰਘ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।