‘ਤੰਦਰੁਸਤ ਪੰਜਾਬ’ ਜਾਗਰੂਕਤਾ ਮੁਹਿੰਮ ਨੂੰ ਹਰੀ ਝੰਡੀ
Thursday, Feb 14, 2019 - 04:35 AM (IST)

ਅੰਮ੍ਰਿਤਸਰ (ਸਰਬਜੀਤ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਬੇਰੀ ਗੇਟ ਡਿਸਪੈਂਸਰੀ ਵਿਖੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਿਚ ਵਾਰਡ 67 ਦੇ ਕੌਂਸਲਰ ਪਤੀ ਦੀਪਕ ਕੁਮਾਰ ਰਾਜੂ ਨੇ ਅੱਜ ‘ਤੰਦਰੁਸਤ ਪੰਜਾਬ’ ਜਾਗਰੁੂਕਤਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਕਿਹਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਸਿਹਤ ਲਈ ਘਾਤਕ ਹੈ। ਇਸ ਮੌਕੇ ਹਸਪਤਾਲ ਦੇ ਸਮੂਹ ਸਟਾਫ ਮੈਂਬਰ, ਮਨੀਸ਼ ਕੁਮਾਰ ਮੋਨੂੰ, ਸੁਖਬੀਰ ਸਿੰਘ, ਵਿੱਕੀ ਢੀਂਗਰਾ, ਰਾਜੇਸ਼ ਮਲਹੋਤਰਾ, ਰਾਜੂ ਸ਼ਰਮਾ, ਤੇਜਪਾਲ ਸਿੰਘ, ਅਸ਼ੋਕ ਤੁਲੀ ਮੌਜੂਦ ਸਨ।