ਪੁਲਸ ਚੌਕੀ ਗੁੰਮਟਾਲਾ ਦਾ ਘਿਰਾਓ
Tuesday, Jan 29, 2019 - 10:33 AM (IST)

ਅੰਮ੍ਰਿਤਸਰ (ਜਸ਼ਨ)-ਬੀਤੇ ਦਿਨੀਂ ਇਕ ਪ੍ਰਵਾਸੀ ਮਜ਼ਦੂਰ ਪੱਪੂ ਕੁਮਾਰ ਤੋਂ ਤਿੰਨ ਨੌਜਵਾਨਾਂ ਵੱਲੋਂ ਲੁੱਟ-ਖੋਹ ਦੇ ਮਾਮਲੇ ਵਿਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਤੇ ਵਾਈਸ ਚੇਅਰਮੈਨ ਪੰਜਾਬ ਸੁਜਿੰਦਰ ਬਿਡਲਾਨ ਦੀ ਅਗਵਾਈ ਹੇਠ ਗੁੰਮਟਾਲਾ ਬਾਈਪਾਸ ਚੌਕੀ ਦੇ ਬਾਹਰ ਸਡ਼ਕ ਜਾਮ ਕਰ ਕੇ ਧਰਨਾ ਲਾਇਆ ਗਿਆ। ਧਰਨੇ ਦੌਰਾਨ ਸਡ਼ਕ ਉੱਪਰ ਕਾਫੀ ਲੰਮਾ ਜਾਮ ਲੱਗਾ ਤੇ ਰਾਹਗੀਰਾਂ ਨੂੰ ਆਉਣ-ਜਾਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸੂਬਾ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਨੇ ਦੱਸਿਆ ਕਿ ਬੀਤੀ 22 ਜਨਵਰੀ ਦੀ ਦੇਰ ਰਾਤ ਪਿੰਡ ਖੈਰਾਬਾਦ ਦੇ ਪੱਥਰ ਦਾ ਕੰਮ ਕਰਨ ਵਾਲੇ ਇਕ ਪ੍ਰਵਾਸੀ ਪੱਪੂ ਕੁਮਾਰ ਨੂੰ ਖੈਰਾਬਾਦ ਟੈਂਕੀ ਦੇ ਨਜ਼ਦੀਕ ਨਸ਼ੇ ’ਚ ਟੱਲੀ ਬਿੱਲਾ ਤੇ ਉਸ ਦੇ ਦੋ ਹੋਰ ਸਾਥੀਆਂ ਵੱਲੋਂ ਕੁੱਟ-ਮਾਰ ਕਰ ਕੇ ਉਸ ਦੇ ਪੈੈਸੇ ਖੋਹ ਲਏ ਗਏ ਸਨ, ਜਿਸ ਸਬੰਧੀ ਉਨ੍ਹਾਂ ਨੇ ਗੁੰਮਟਾਲਾ ਚੌਕੀ ਵਿਚ ਲਿਖਤੀ ਦਰਖਾਸਤ ਵੀ ਦਿੱਤੀ ਸੀ ਪਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਕਤ ਨੌਜਵਾਨਾਂ ਖਿਲਾਫ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਮੁਲਜ਼ਮ ਅਜੇ ਵੀ ਪ੍ਰਵਾਸੀ ਪੱਪੂ ਨੂੰ ਦਰਖਾਸਤ ਵਾਪਸ ਲੈਣ ਦੀਆਂ ਧਮਕੀਆਂ ਦੇ ਰਹੇ ਹਨ। ਇਸ ਸਬੰਧੀ ਉਹ ਪੁਲਸ ਚੌਕੀ ਦੇ ਕਈ ਵਾਰ ਚੱਕਰ ਕੱਟ ਚੁੱਕੇ ਹਨ ਪਰ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਉਨ੍ਹਾਂ ਨੂੰ ਲਾਰਾਲੱਪਾ ਲਗਾ ਰਹੀ ਹੈ, ਜਿਸ ਕਰ ਕੇ ਉਨ੍ਹਾਂ ਨੂੰ ਇਹ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਧਰਨਾ ਲੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸੰਜੀਵ ਕੁਮਾਰ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਭਰੋਸਾ ਦਿੱਤਾ ਤੇ ਚੌਕੀ ਇੰਚਾਰਜ ਨੂੰ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜੇਕਰ 29 ਜਨਵਰੀ ਤੱਕ ਉਕਤ ਤਿੰਨੇ ਕਥਿਤ ਮੁਲਜ਼ਮ ਪੁਲਸ ਦੀ ਹਿਰਾਸਤ ਵਿਚ ਨਾ ਹੋਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਿਆ। ਇਸ ਸਮੇਂ ਪ੍ਰਵਾਸੀ ਸੈੱਲ ਦੇ ਜ਼ਿਲਾ ਚੇਅਰਮੈਨ ਨੀਰਜ ਕੁਮਾਰ, ਮਹਿਲਾ ਵਿੰਗ ਦੀ ਜ਼ਿਲਾ ਚੇਅਰਮੈਨ ਮਹਿਕ ਉੱਪਲ, ਜ਼ਿਲਾ ਵਾਈਸ ਪ੍ਰਧਾਨ ਮਹਿਲਾ ਵਿੰਗ ਰੇਖਾ ਦੇਵੀ, ਸੁਰੇਸ਼ ਰਾਏ, ਰਿੰਕੀ ਸ਼ਰਮਾ, ਸੋਨੀਆ, ਰਤਨੀ ਦੇਵੀ, ਅਭੇ ਸ਼ੰਕਰ, ਹਰਜੀਤ ਕੌਰ, ਬਲਜਿੰਦਰ ਕੌਰ, ਜਗਮੀਤ ਸਿੰਘ, ਸ਼ਾਂਤੀ ਦੇਵੀ, ਰਾਣੀ ਆਦਿ ਹਾਜ਼ਰ ਸਨ।