ਬਾਬਾ ਬਕਾਲਾ ਸਾਹਿਬ 'ਚ ਅਫਵਾਹਾਂ ਦਾ ਬਾਜ਼ਾਰ ਗਰਮ, ਪੁਲਸ ਤੇ ਪ੍ਰਸ਼ਾਸਨ ਨਹੀਂ ਲੈ ਰਿਹਾ ਲੋਕਾਂ ਦੀ ਸਾਰ
Saturday, May 10, 2025 - 12:38 PM (IST)

ਬਾਬਾ ਬਕਾਲਾ ਸਾਹਿਬ(ਰਾਕੇਸ਼)- ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ ਜਾਰੀ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਬਾਬਾ ਬਕਾਲਾ ਸਾਹਿਬ ਦਾ ਸਿਵਲ ਤੇ ਪੁਲਸ ਪ੍ਰਸ਼ਾਸਨ ਬਿਲਕੁੱਲ ਵੀ ਇਨ੍ਹਾਂ ਹੁਕਮਾਂ ਲਾਗੂ ਕਰਵਾਉਣ 'ਚ ਅਸਫ਼ਲ ਰਹਿ ਰਿਹਾ ਹੈ। ਸਥਾਨਕ ਕਸਬੇ 'ਚ ਅਫਵਾਹਾਂ ਦਾ ਬਾਜ਼ਾਰ ਗਰਮ ਅਤੇ ਪੂਰੇ ਸਿਖਰਾਂ 'ਤੇ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਰੈੱਡ ਅਲਰਟ ਜਾਰੀ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਕੀਤੀ ਅਪੀਲ
ਸਥਾਨਕ ਪੁਲਸ ਨਾ ਤਾਂ ਕਿਸੇ ਦੀ ਸੁਣਵਾਈ ਕਰ ਰਹੀ ਹੈ ਅਤੇ ਨਾ ਹੀ ਪਬਲਿਕ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਬਾਜ਼ਾਰਾਂ 'ਚ ਗਸ਼ਤ ਕਰ ਰਹੀ ਹੈ। ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰਾਂ 'ਚ ਸਥਿਤ ਦੁਕਾਨਾਂ, ਰੇਹੜੀਆਂ ਦੇਰ ਰਾਤ ਬਿਨਾਂ ਕਿਸੇ ਦੇ ਡਰ ਤੋਂ ਖੁੱਲ੍ਹੀਆਂ ਰਹੀਆਂ । ਲੋਕ ਆਪਣੇ ਵਹੀਕਲਾਂ ਦੀਆਂ ਵੱਡੀਆਂ-ਵੱਡੀਆਂ ਲਾਈਟਾਂ ਜਗਾ ਕੇ ਸ਼ਰੇਆਮ ਬਾਜ਼ਾਰਾਂ ਵਿਚ ਅਤੇ ਲਿੰਕ ਸੜਕਾਂ 'ਤੇ ਘੁੰਮ ਰਹੇ ਹਨ । ਇਨ੍ਹਾਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਨੇ ਕੋਈ ਵੀ ਨਾਕਾ ਨਹੀਂ ਲਗਾਇਆ ਅਤੇ ਨਾ ਹੀ ਕੋਈ ਇਨ੍ਹਾੰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਲੋਕ ਕਿਸ ਮਕਸਦ ਲਈ ਦੇਰ ਰਾਤ ਆਪਣੇ ਵਹੀਕਲਾਂ 'ਤੇ ਸੜਕਾਂ 'ਤੇ ਘੁੰਮ ਰਹੇ ਹਨ।
ਇਹ ਵੀ ਪੜ੍ਹੋ- ਪਠਾਨਕੋਟ ਸ਼ਹਿਰ 'ਚ ਹੋਏ 3 ਵੱਡੇ ਧਮਾਕੇ! ਲਗਾਤਾਰ ਵੱਜ ਰਹੇ ਖ਼ਤਰੇ ਦੇ ਘੁੱਗੂ
ਇਥੇ ਦੱਸਣਯੋਗ ਹੈ ਕਿ ਲੋਕਾਂ ਦੇ ਘਰਾਂ ਦੇ ਬਾਹਰ ਦੀਆਂ ਲਾਈਟਾਂ, ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਲਾਈਟਾਂ, ਇਨਵਰਟਰ ਦੀਆ ਲਾਈਟਾਂ ਅਤੇ ਆਟੋਮੈਟਿਕ ਸੋਲਰ ਤੇ ਆਟੋਮੈਟਿਕ ਸੈਂਸਰ ਲਾਈਟਾਂ ਜਗ ਰਹੀਆਂ ਹਨ, ਜਿਸ ਨਾਲ ਕਈ ਲੋਕ ਪ੍ਰਸ਼ਾਸਨ ਤੇ ਪੁਲਸ ਦੀ ਨਾਕਾਮੀਆਂ ਨੂੰ ਕੋਸ ਰਹੇ ਹਨ। ਜਗਬਾਣੀ ਵੱਲੋਂ ਅਜਿਹੀਆ ਲਾਈਟਾਂ ਨੂੰ ਬੀਤੀ ਰਾਤ ਕੈਮਰੇ 'ਚ ਕੈਦ ਕੀਤਾ ਗਿਆ ਹੈ। ਪੁਲਸ ਤੇ ਪ੍ਰਸ਼ਾਸਨ ਦੀ ਇਹ ਅਣਗਹਿਲੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੀ ਹੈ ਅਤੇ ਇਥੋਂ ਤੱਕ ਕਿ ਬਲੈਕ ਆਊਟ ਸਬੰਧੀ ਸਥਾਨਕ ਕਸਬੇ 'ਚ ਅਨਾਊਂਸਮੈਂਟ ਨਹੀਂ ਕਰਵਾਈ ਗਈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8