ਅੰਮ੍ਰਿਤਸਰ ''ਚੋਂ ਗਾਇਬ ਹੋਏ ਦੋ ਲੋਕ, 1 ਪਰਤਿਆ ਵਾਪਸ

Saturday, Feb 22, 2020 - 05:19 PM (IST)

ਅੰਮ੍ਰਿਤਸਰ ''ਚੋਂ ਗਾਇਬ ਹੋਏ ਦੋ ਲੋਕ, 1 ਪਰਤਿਆ ਵਾਪਸ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਲਾਹੌਰੀ ਗੇਟ ਇਲਾਕੇ 'ਚੋਂ 2 ਲੋਕਾਂ ਦੇ ਗਾਇਬ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ 'ਚੋਂ ਇਕ ਵਿਅਕਤੀ ਵਾਪਸ ਆ ਗਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆ ਵਾਪਸ ਪਰਤੇ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਘਰੋ ਬਾਹਰ ਨਿਕਲਿਆ ਤਾਂ ਉਸ ਨੂੰ ਦੋ ਬੰਦੇ ਮਿਲੇ, ਜਿਨ੍ਹਾਂ ਨੇ ਕਿਹਾ ਕਿ ਤੇਰੇ ਲਈ ਇਕ ਕੰਮ ਹੈ। ਇਸ ਤੋਂ ਬਾਅਦ ਉਹ ਮੈਨੂੰ ਆਪਣੇ ਨਾਲ ਲੈ ਗਏ, ਜਿਥੇ ਉਨ੍ਹਾਂ ਨੇ ਮੈਨੂੰ ਸ਼ਰਾਬ ਪਿਲਾਈ, ਜਿਸ ਤੋਂ ਬਾਅਦ ਸੰਗਲਾਂ ਨਾਲ ਕੁੱਟਮਾਰ ਕੀਤੀ ਤੇ ਦਿਨ-ਰਾਤ ਕੰਮ ਕਰਵਾਇਆ।

ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆ ਇਲਾਕੇ ਦੇ ਕੌਂਸਲਰ ਨੇ ਦੱਸਿਆ ਕਿ ਉਨ੍ਹਾਂ ਦੀ ਵਾਰਡ 'ਚੋਂ ਇਕ ਲੜਕਾ ਭੋਲਾ 6 ਫਰਵਰੀ ਨੂੰ ਅਤੇ ਇਕ ਮਿੱਠੂ ਨਾਂ ਦਾ ਵਿਅਕਤੀ 17 ਫਰਵਰੀ ਨੂੰ ਗਾਇਬ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਪੁਲਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਦਾ ਕੋਈ ਸੁਰਗ ਨਹੀਂ ਲੱਗਾ। ਬੀਤੀ ਰਾਤ ਮਿੱਠੂ ਖੁਦ ਵਾਪਸ ਆ ਗਿਆ, ਜਿਸ ਨੇ ਦੱਸਿਆ ਕਿ ਕੁਝ ਵਿਅਕਤੀ ਉਸ ਨੂੰ ਚੁੱਕ ਝਬਾਲ ਦੇ ਕਿਸੇ ਪਿੰਡ 'ਚ ਲੈ ਗਏ ਸਨ, ਜਿਥੇ ਉਸ 'ਤੇ ਤਸ਼ਦੱਦ ਢਾਹੇ। ਉਨ੍ਹਾਂ ਮੰਗ ਕੀਤੀ ਕਿ ਜੋ ਵੀ ਵਿਅਕਤੀ ਇਹ ਸਭ ਕਰ ਰਹੇ ਹਨ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੋ ਇਕ ਵਿਅਕਤੀ ਅਜੇ ਵੀ ਉਨ੍ਹਾਂ ਦੀ ਗ੍ਰਿਫਤ 'ਚ ਹੈ ਉਸ ਛੁਡਵਾਇਆ ਜਾਵੇ।


author

Baljeet Kaur

Content Editor

Related News