ਅੰਮ੍ਰਿਤਸਰ : ਟਰੈਕਟਰ ਚਾਲਕ ਨੇ ਕੁਚਲਿਆ ਬੱਚਾ
Friday, Jun 22, 2018 - 03:23 PM (IST)

ਅੰਮ੍ਰਿਤਸਰ (ਅਰੁਣ) : ਉਦੋਨੰਗਲ ਨੇੜੇ ਪਿਤਾ ਦੇ ਮਗਰ ਮੋਟਸਾਈਕਲ 'ਤੇ ਬੈਠੇ 14 ਸਾਲਾ ਨੂੰ ਤੇਜ਼ ਰਫਤਾਰ ਟਰੈਕਟਰ ਚਾਲਕ ਵਲੋਂ ਟੱਕਰ ਮਾਰ ਦੇਣ ਨਾਲ ਜ਼ਖਮੀ ਹੋਏ ਬੱਚੇ ਨੇ ਇਲਾਜ਼ ਦੌਰਾਨ ਦਮ ਤੋੜ ਦਿੱਤਾ ਹੈ। ਮੌਕੇ 'ਤੋਂ ਫਰਾਰ ਹੋਏ ਟਰੈਕਰ ਚਾਲਕ ਮਲਕੀਤ ਸਿੰਘ ਵਾਸੀ ਬੱਗਾ ਖਿਲਾਫ ਕਾਰਵਾਈ ਕਰਦਿਆਂ ਥਾਣਾ ਮਹਿਤਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਅਰਜਨਮਾਂਗਾ ਵਾਸੀ ਗੁਰਨਾਮ ਸਿੰਘ ਨੇ ਦੱਸਿਆ ਕਿ 19 ਜੂਨ ਦੀ ਸ਼ਾਮ ਕਰੀਬ 6.30 ਵਜੇ ਉਹ ਤੇ ਉਸ ਦਾ 14 ਸਾਲਾ ਬੱਚਾ ਜਸ਼ਨਪ੍ਰੀਤ ਸਿੰਘ ਮੋਟਰਸਾਈਕਲ 'ਤੇ ਜਾ ਰਹੇ ਸਨ, ਉਦੋਨੰਗਲ ਨੇੜੇ ਅਚਾਨਕ ਮੋਬਾਇਲ ਸੁਣਨ ਲਈ ਉਸ ਨੇ ਮੋਟਰਸਾਈਲ ਰੋਕਿਆ, ਇਸ ਦੌਰਾਨ ਤੇਜ਼ ਰਫਤਾਰ ਆ ਰਹੇ ਟਰੈਕਟਰ ਚਾਲਕ ਮਲਕੀਤ ਸਿੰਘ ਨੇ ਵਾਸੀ ਬੱਗਾ ਨੇ ਉਸ ਦੇ ਲੜਕੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਮੁਲਾਜ਼ਮ ਟਰੈਕਟਰ ਚਾਲਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।