ਸ੍ਰੀ ਹਰਿਮੰਦਰ ਸਾਹਿਬ ''ਚ ਟਿੱਕ-ਟਾਕ ਬਣਾਉਣ ਵਾਲੀ ਲੜਕੀ ਵਿਰੁੱਧ ਕੇਸ ਦਰਜ
Saturday, Feb 08, 2020 - 03:07 PM (IST)

ਅੰਮ੍ਰਿਤਸਰ (ਸੰਜੀਵ) : ਸ੍ਰੀ ਹਰਿਮੰਦਰ ਸਾਹਿਬ 'ਚ ਟਿੱਕ-ਟਾਕ ਬਣਾਉਣ ਵਾਲੀ ਅਣਪਛਾਤੀ ਲੜਕੀ ਵਿਰੁੱਧ ਥਾਣਾ ਕੋਤਵਾਲੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਜਸਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 8 ਜਨਵਰੀ ਨੂੰ ਅਣਪਛਾਤੀ ਲੜਕੀ ਸ੍ਰੀ ਹਰਿਮੰਦਰ ਸਾਹਿਬ ਆਈ ਅਤੇ ਗਾਣੇ 'ਤੇ ਆਪਣੀ ਵੀਡੀਓ ਬਣਾ ਕੇ ਉਸ ਨੂੰ ਟਿੱਕ-ਟਾਕ 'ਤੇ ਅਪਲੋਡ ਕਰ ਦਿੱਤਾ। ਇਸ ਵੀਡੀਓ ਨਾਲ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲਸ ਉਕਤ ਲੜਕੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।