ਮੀਡੀਆ ਨੂੰ ''ਜਾਨਵਰ'' ਕਹਿਣ ''ਤੇ ਸੰਨੀ ਦਿਓਲ ਨੂੰ ਕਾਂਗਰਸ ਦੀ ਨਸੀਹਤ
Friday, Sep 06, 2019 - 04:05 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਆਪਣੇ ਇਸ ਬਿਆਨ ਨੂੰ ਲੈ ਕੇ ਭਾਜਪਾ ਸਾਂਸਦ ਸੰਨੀ ਦਿਓਲ ਵਿਵਾਦਾਂ 'ਚ ਘਿਰ ਗਏ ਹਨ। ਸੰਨੀ ਦਿਓਲ ਵਲੋਂ ਮੀਡੀਆ ਨੂੰ ਜਾਨਵਰ ਕਹੇ ਜਾਣ 'ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਰਕਾ ਨੇ ਕਿਹਾ ਕਿ ਜਾਨਵਰ ਇਨਸਾਨਾਂ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਹਨ। ਇਸਦੇ ਨਾਲ ਹੀ ਸੰਨੀ ਦਿਓਲ ਨੂੰ ਪਿਆਰ ਨਾਲ ਬੋਲਣ ਦੀ ਸਲਾਹ ਦਿੰਦੇ ਹੋਏ ਵੇਰਕਾ ਨੇ ਗੁਰਦਾਸਪੁਰ ਆਉਂਦੇ-ਜਾਂਦੇ ਰਹਿਣ ਲਈ ਕਿਹਾ।
ਦੱਸ ਦਈਏ ਕਿ ਸੰਨੀ ਦਿਓਲ ਬਟਾਲਾ ਧਮਾਕੇ 'ਚ ਮਰੀਜ਼ਾਂ ਦਾ ਹਾਲਚਾਲ ਪੁੱਛਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਸੰਨੀ ਦਿਓਲ ਮੀਡੀਆ ਦੇ ਸਵਾਲਾਂ ਤੋਂ ਇਸ ਕਦਰ ਖਿਝ ਗਏ ਕਿ ਉਨ੍ਹਾਂ ਨੇ ਮੀਡੀਆ ਨੂੰ ਜਾਨਵਰ ਤੱਕ ਕਹਿ ਦਿੱਤਾ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ।