ਐੱਲ.ਕੇ.ਜੀ. ਦੇ ਦੋ ਵਿਦਿਆਰਥੀਆਂ ਨਾਲ ਕੁਕਰਮ

07/17/2019 3:36:44 PM

ਅੰਮ੍ਰਿਤਸਰ : ਐੱਲ.ਕੇ.ਜੀ. ਦੇ 2 ਵਿਦਿਆਰਥੀਆਂ ਨਾਲ 8ਵੀਂ ਜਮਾਤ ਦੇ ਵਿਦਿਆਰੀ ਵਲੋਂ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਬੱਚਿਆਂ ਨੇ ਸਕੂਲ ਜਾਣ ਤੋਂ ਮਨ੍ਹਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਕੂਲ ਪ੍ਰਿੰਸੀਪਲ ਨੇ ਸ਼ਿਕਾਇਤ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਕੀਤੀ। ਉਲਟਾ ਉਨ੍ਹਾਂ ਦੇ ਹੀ ਦੋਵਾਂ ਬੱਚਿਆਂ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ। 

ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਪ੍ਰਿੰਸੀਪਲ ਦਫਤਰ ਦੇ ਬਾਹਰ ਰੋਸ ਜਤਾਇਆ ਤੇ ਵਿਦਿਆਰਥੀਆਂ ਸਮੇਤ ਪ੍ਰਿੰਸੀਪਲ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਥਾਣਾ ਕੈਂਟੋਨਮੇਂਟ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਰੀਬ ਇਕ ਘੰਟੇ ਤੱਕ ਪਰਿਵਾਰਕ ਮੈਂਬਰ ਸਕੂਲ ਪ੍ਰਿੰਸੀਪਲ ਦਫਤਰ ਦੇ ਬਾਹਰ ਮੀਂਹ 'ਚ ਹੀ ਪ੍ਰਦਰਸ਼ਨ ਕਰਦੇ ਰਹੇ। ਪੀੜਤ ਵਿਦਿਆਰਥੀਆਂ 'ਚੋਂ ਇਕ 5 ਤੇ ਦੂਜਾ 6 ਸਾਲ ਦਾ ਹੈ, ਜਦਕਿ ਦੋਸ਼ੀ 13 ਸਾਲ ਦਾ ਹੈ। 

ਇਸ ਮਾਮਲੇ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਹੀ ਇਸ ਮਾਮਲੇ ਦੀ ਜਾਣਕਾਰੀ ਮਿਲੀ ਸੀ ਕਿ ਇਹ ਸਭ ਹੋਇਆ ਹੈ। ਬੱਚਿਆਂ ਨੂੰ ਸਕੂਲ 'ਚੋਂ ਕੱਢੇ ਜਾਣ ਦੀ ਜੋ ਗੱਲ ਕੀਤੀ ਜਾ ਰਹੀ ਹੈ, ਉਹ ਵੀ ਝੂਠ ਹੈ। ਬੱਚਿਆਂ ਨੂੰ ਸਕੂਲ 'ਚੋਂ ਨਹੀਂ ਕੱਢਿਆ ਗਿਆ ਤੇ ਉਨ੍ਹਾਂ ਦੇ ਨਾਮ ਵੀ ਰਜਿਸਟ੍ਰਰ 'ਚ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਬੱਚੇ ਨੇ ਗਲਤੀ ਕੀ ਹੈ, ਉਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। 


Baljeet Kaur

Content Editor

Related News