ਸ੍ਰੀ ਨਨਕਾਣਾ ਸਾਹਿਬ ਦੇ ਇਸ ਵਿਸ਼ੇਸ਼ ਮਾਡਲ ਨੇ ਸੰਗਤ ਦਾ ਮਨ ਮੋਹਿਆ (ਤਸਵੀਰਾਂ)

11/11/2019 6:05:31 PM

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ 'ਚ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਨਨਕਾਣਾ ਸਾਹਿਬ ਦਾ ਕਾਗਜ ਨਾਲ ਵਿਸ਼ੇਸ਼ ਮਾਡਲ ਤਿਆਰ ਕੀਤਾ ਹੈ, ਜੋ ਸੰਗਤ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

PunjabKesariਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਡਲ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੀ ਹੈਰੀਟੇਜ ਸਟਰੀਟ 'ਚ ਸੰਗਤ ਦੇ ਲਈ ਲਾਇਆ ਗਿਆ ਹੈ, ਜਿਸਨੂੰ ਦੇਖ ਸੰਗਤ ਭਾਵੁਕ ਹੋ ਗਈ।  PunjabKesari
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਮਾਡਲ ਤਿਆਰ ਕਰਨ ਨੂੰ ਉਸ ਨੂੰ ਕਰੀਬ 22 ਦਿਨ ਦਾ ਸਮਾਂ ਲੱਗਿਆ ਹੈ। ਇਹ ਇਕ ਵਿਸ਼ੇਸ਼ ਕਾਗਜ਼ ਨਾਲ ਤਿਆਰ ਕੀਤਾ ਗਿਆ ਹੈ।

PunjabKesariਗੁਰਪ੍ਰੀਤ ਨੇ ਕਿਹਾ ਕਿ ਉਸ ਦੀ ਸੁਪਨਾ ਹੈ ਕਿ ਇਸ ਮਾਡਲ ਨੂੰ ਕੌਮਾਂਤਰੀ ਅਜਾਇਬ ਘਰ 'ਚ ਰੱਖਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੇ ਦਰਸ਼ਨ ਕਰ ਸਕਣ।


Baljeet Kaur

Content Editor

Related News