ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਚ ਕੋਰੋਨਾ ਦੇ ਪ੍ਰਕੋਪ ਕਾਰਨ ਸੰਗਤਾਂ ਦੀ ਗਿਣਤੀ ਰਹੀ ਨਾ-ਮਾਤਰ

Friday, Jul 24, 2020 - 09:59 AM (IST)

ਅੰਮ੍ਰਿਤਸਰ (ਅਨਜਾਣ) : ਠੰਢੇ ਤੇ ਸੁਹਾਵਣੇ ਮੌਸਮ 'ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ ਪਰ ਕੋਰੋਨਾ ਦੇ ਪ੍ਰਕੋਪ ਕਾਰਣ ਸੰਗਤਾਂ ਦੀ ਗਿਣਤੀ ਨਾ-ਮਾਤਰ ਹੀ ਰਹੀ। ਬੀਤੀ ਰਾਤ ਤੋਂ ਹੀ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਉਪਰੰਤ ਪਰਿਕਰਮਾ ਦੇ ਚਾਰ ਚੁਫੇਰੇ ਜਿੱਥੇ ਨਾਮ ਬਾਣੀ ਦਾ ਅਭਿਆਸ ਕੀਤਾ ਉਥੇ ਦਰਸ਼ਨੀ ਡਿਓੜੀ ਦੇ ਮੁਖ ਦੁਆਰ 'ਤੇ ਸ੍ਰੀ ਸੁਖਮਨੀ ਸਾਹਿਬ, ਸ੍ਰੀ ਚੌਪਈ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਕੀਤੇ ਤੇ ਕਿਵਾੜ ਖੁੱਲ੍ਹਦਿਆਂ ਹੀ ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨਾਂ ਲਈ ਪੁੱਜੀਆਂ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

PunjabKesariਰਾਗੀ ਸਿੰਘ ਨੇ ਇਲਾਹੀ ਬਾਣੀ ਦੇ ਕੀਰਤਨ ਦੀਆਂ ਧੁਨਾ ਛੇੜੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ 'ਤੇ ਸੰਗਤਾਂ ਨੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਤੇ ਪਾਲਕੀ ਸਾਹਿਬ 'ਚ ਸਜ਼ਾ ਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਸੰਗਤਾਂ ਨੇ ਸਵੱਯੇ ਦਾ ਉਚਾਰਣ ਕੀਤਾ ਤੇ ਗ੍ਰੰਥੀ ਸਿੰਘ ਨੇ ਮੁਖ ਵਾਕ ਲਿਆ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ। ਰਾਤ ਨੂੰ ਸੁਖਆਸਣ ਸਾਹਿਬ ਉਪਰੰਤ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬਿਰਾਜਮਾਨ ਕੀਤਾ ਗਿਆ। ਸੰਗਤਾਂ ਨੇ ਜਿੱਥੇ ਗੁਰੂ ਕੇ ਲੰਗਰ ਵਿਖੇ ਸਬਜ਼ੀਆਂ ਕੱਟਣ, ਪ੍ਰਸ਼ਾਦੇ ਪਕਾਉਣ, ਲੰਗਰ ਵਰਤਾਉਣ ਤੇ ਜੂਠੇ ਬਰਤਨ ਮਾਂਝਣ ਦੀ ਸੇਵਾ ਕੀਤੀ ਤੇ ਲੰਗਰ ਛਕਿਆ ਉਥੇ ਚਾਰੇ ਪਾਸੇ ਲੱਗੀਆਂ ਛਬੀਲਾਂ ਤੋਂ ਠੰਢੇ-ਮਿੱਠੇ ਜਲ ਛਕੇ।

ਇਹ ਵੀ ਪੜ੍ਹੋਂ : ਸੁਹਾਵਣੇ ਮੌਸਮ 'ਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ-ਦੀਦਾਰੇ

PunjabKesari

ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਹੋਈ ਦੁੱਧ ਦੇ ਇਸ਼ਨਾਨ ਦੀ ਸੇਵਾ 
ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸੰਗਤਾਂ ਵਲੋਂ ਦੁੱਧ ਏ ਇਸ਼ਨਾਨ ਦੀ ਸੇਵਾ ਉਪਰੰਤ ਵਿਸ਼ਾਈ ਕੀਤੀ ਗਈ ਤੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਕੀਤੇ ਗਏ। ਰਾਗੀ ਸਿੰਘਾਂ ਵਲੋਂ ਧੁਰ ਕੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਸਮੁੱਚੇ ਜਗਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤੀ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੱਖ-ਵੱਖ ਢਾਡੀ ਜਥਿਆਂ ਵਲੋਂ ਬੀਰ ਰਸੀ ਵਾਰਾਂ ਗਾਈਆਂ ਤੇ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ 'ਤੇ ਚਾਨਣਾ ਪਾਇਆ। ਪਿੰਡਾਂ ਤੇ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੇ ਵਾਰਾਂ ਦਾ ਆਨੰਦ ਮਾਣਿਆਂ।

ਇਹ ਵੀ ਪੜ੍ਹੋਂ : ਹਲਕੀ-ਹਲਕੀ ਕਿਣ-ਮਿਣ 'ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ-ਦੀਦਾਰੇ


Baljeet Kaur

Content Editor

Related News