ਸ੍ਰੀ ਦਰਬਾਰ ਸਾਹਿਬ ਚ ਸ਼ਰਧਾਲੂਆਂ ਦੀ ਆਸਥਾ ਅੱਗੇ ਗਰਮੀ ਪਈ ਠੰਡੀ
Wednesday, Jun 05, 2019 - 05:31 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਤੱਪਦੀ ਗਰਮੀ 'ਚ ਵੀ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਸ਼ਰਧਾਲੂਆਂ ਦੀ ਆਸਥਾ ਗਰਮੀ ਨੂੰ ਵੀ ਮਾਤ ਪਾ ਰਹੀ ਹੈ। ਇਸ ਤੱਪਦੀ ਗਰਮੀ 'ਚ ਜਿੱਥੇ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ ਉੱਥੇ ਹੀ ਇਸ ਤਪਦੀ ਗਰਮੀ 'ਚ ਸ਼ਰਧਾਲੂ ਦਰਬਾਰ ਸਾਹਿਬ ਆ ਕੇ ਨਤਮਸਤਕ ਹੋ ਰਹੇ ਹਨ ਤੇ ਗੁਰੂ ਘਰ ਦੇ ਸਰੋਵਰ ਵਿਚ ਡੁਬਕੀ ਲਗਾ ਕੇ ਰੂਹਾਨੀਅਤ ਦਾ ਆਨੰਦ ਮਾਣ ਰਹੇ ਹਨ।
ਇਸ ਸਬੰਧੀ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਗਰਮੀ ਨੂੰ ਦੇਖਦੇ ਹੋਏ ਐੱਸ. ਜੀ. ਪੀ. ਸੀ. ਵਲੋਂ ਦਰਬਾਰ ਸਾਹਿਬ 'ਚ ਖਾਸ ਪ੍ਰਬੰਧ ਕੀਤੇ ਗਏ ਹਨ। ਪੱਖਿਆ, ਠੰਡੇ ਪਾਣੀ ਦੇ ਪ੍ਰਬੰਧ ਥਾਂ-ਥਾਂ ਕੀਤੇ ਗਏ ਹਨ,, ਜਿਸ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆ ਰਹੀ।