ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮਹਾਭਾਰਤ ਦੇ ''ਅਰਜੁਨ'' ਤੇ ''ਯੁਧਿਸ਼ਟਰ''
Monday, Feb 25, 2019 - 05:08 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਰਾਮਾਨੰਦ ਸਾਗਰ ਦੇ ਮਹਾਭਾਰਤ 'ਚ ਅਰਜੁਨ ਤੇ ਯੁਧਿਸ਼ਟਰ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਜਿੰਦਰ ਚੌਹਾਨ ਨੇ ਕਿਹਾ ਕਿ ਯੁੱਧ ਪਾਕਿਸਤਾਨ ਦਾ ਆਖਰੀ ਹੱਲ ਹੈ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਪ੍ਰਤੀ ਨਰਮ ਰਵੱਈਏ 'ਤੇ ਕਿਹਾ ਕਿ ਪਾਕਿ ਵੱਲ ਦੀ ਗੱਲ ਕਰਨ ਵਾਲਾ ਹਰ ਇਨਸਾਨ ਭਾਰਤ ਦਾ ਦੁਸ਼ਮਣ ਹੈ। ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆ ਕੇ ਉਨ੍ਹਾਂ ਨੂੰ ਅਸੀਮ ਆਤਮਿਕ ਸੁੱਖ ਮਿਲਿਆ ਹੈ।