ਲੰਗਾਹ ਮਾਮਲੇ ’ਚ ਗੋਰਾ ਤੇ ਜੱਫ਼ਰਵਾਲ ਮੁਆਫ਼ੀ ਮੰਗਣ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ
Thursday, Aug 06, 2020 - 09:34 AM (IST)
ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜੱਫ਼ਰਵਾਲ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣ ਦੇ ਮਾਮਲੇ ’ਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੁਆਫ਼ੀਨਾਮਾ ਲੈ ਕੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਅਖ਼ਬਾਰਾਂ ਪੜ੍ਹ੍ਹਕੇ ਪਤਾ ਚੱਲਿਆ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਆ ਕਰਾਰ ਦੇ ਦਿੱਤੇ ਗਏ ਹਾਂ ਇਸ ਲਈ ਮੁਆਫ਼ੀਨਾਮਾ ਲੈ ਕੇ ਹਾਜ਼ਰ ਹੋਏ ਹਾਂ। ਸਿੰਘ ਸਾਹਿਬ ਸਾਨੂੰ ਇਸ ਸਬੰਧੀ ਜੋ ਵੀਸ ਸੇਵਾ ਲਗਾਉਣਗੇ ਅਸੀਂ ਪ੍ਰਵਾਨ ਕਰਾਂਗੇ।
ਇਹ ਵੀ ਪੜ੍ਹੋਂ : ਨਸ਼ੇ ’ਚ ਟੱਲੀ ਸਕੇ ਪਿਓ ਦੀ ਹੈਵਾਨੀਅਤ: 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਕਿਹਾ ਕਿ ਜਾਣੇ-ਅਨਜਾਣੇ ’ਚ ਜੋ ਭੁੱਲਣਾ ਹੋਈ ਹੈ ਉਸ ਦੀ ਮੁਆਫ਼ੀ ਮੰਗਣ ਆਏ ਹਾਂ ਪਰ ਇਹ ਸਵੀਕਾਰ ਨਹੀਂ ਕੀਤਾ ਕਿ ਅਸੀਂ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਵਾਉਣ ਗਏ ਸੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਿਹੜੀ ਸੋਸ਼ਲ ਮੀਡੀਆ ’ਤੇ ਫੋਟੋ ਹੈ ਉਹ ਕਾਫ਼ੀ ਮਹੀਨੇ ਪਹਿਲਾਂ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣ ਨਹੀਂ ਗਏ ਸੀ। ਰਤਨ ਸਿੰਘ ਜੱਫ਼ਰਵਾਲ ਨੇ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਸੂਤਰਾਂ ਦੇ ਹਵਾਲੇ ਨਾਲ ਪਤਾ ਚੱਲਿਆ ਹੈ ਕਿ ਇਕ ਫੈਡਰੇਸ਼ਨ ਆਗੂ ਜੋ ਸੁੱਚਾ ਸਿੰਘ ਲੰਗਾਹ ਨੂੰ ਖੁਦ ਆਪਣੀ ਕਾਰ ’ਚ ਛੱਡ ਕੇ ਆਇਆ ਹੈ ਉਹ ਵੀ ਇਨਾਂ ਨਾਲ ਸ਼ਾਮਲ ਸੀ ਪਰ ਉਕਤ ਦੋਵਾਂ ਮੈਂਬਰਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋਂ : ਸਾਬਕਾ ਫ਼ੌਜੀ ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ