ਕੇਰਲਾ ''ਚ ਹੜ੍ਹ ਪੀੜਤਾ ਦੀ ਮਦਦ ਲਈ ਅੱਗੇ ਆਈ SGPC

Monday, Aug 20, 2018 - 04:29 PM (IST)

ਕੇਰਲਾ ''ਚ ਹੜ੍ਹ ਪੀੜਤਾ ਦੀ ਮਦਦ ਲਈ ਅੱਗੇ ਆਈ SGPC

ਅੰਮ੍ਰਿਤਸਰ (ਸੁਮਿਤ ਖੰਨਾ) : ਹੜ੍ਹ ਦੀ ਮਾਰ ਝੱਲ ਰਹੇ ਕੇਰਲਾ ਸ਼ਹਿਰ ਦੀ ਮਦਦ ਲਈ ਐੱਸ. ਜੀ. ਪੀ. ਸੀ. ਅੱਗੇ ਆਈ ਹੈ। ਅੰਮ੍ਰਿਤਸਰ 'ਚ ਐੱਸ. ਜੀ. ਪੀ. ਸੀ. ਦੇ ਦਫਤਰ ਤੋਂ ਇਕ ਵੱਡੀ ਖੇਪ ਰਵਾਨਾ ਕੀਤੀ ਗਈ ਹੈ। ਇਸ 'ਚ ਖਾਣ-ਪੀਣ ਦੀ ਸਮੱਗਰੀ ਤੋਂ ਦੇ ਨਾਲ ਮੈਡੀਕਲ ਦਾ ਸਾਰਾ ਸਾਮਾਨ ਸ਼ਾਮਲ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਜੀ.ਪੀ.ਸੀ. ਦੇ ਚੀਫ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਸਿੱਖ ਰਿਵਾਇਤ ਅਨੁਸਾਰ ਮਦਦ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮੱਗਰੀ ਤਿੰਨ ਗਰੁੱਪਾਂ 'ਚ ਭੇਜੀ ਜਾ ਰਹੀ ਹੈ। 

ਕੁਝ ਦਿਨਾਂ ਤੋਂ ਕੇਰਲਾ 'ਚ ਆਏ ਹੜ੍ਹ ਕਾਰਨ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ ਜਦਕਿ ਅਜੇ ਵੀ ਵੱਡੀ ਗਿਣਤੀ 'ਚ ਲੋਕ ਉੱਥੇ ਫਸੇ ਹੋਏ ਹਨ। 


Related News