''PPE ਕਿੱਟਸ'' ਘਪਲੇ ਨੂੰ ਉਜਾਗਰ ਕਰਨ ਵਾਲਾ ਡਾਕਟਰ ਮੁਅੱਤਲ
Saturday, Jul 11, 2020 - 11:45 AM (IST)
![''PPE ਕਿੱਟਸ'' ਘਪਲੇ ਨੂੰ ਉਜਾਗਰ ਕਰਨ ਵਾਲਾ ਡਾਕਟਰ ਮੁਅੱਤਲ](https://static.jagbani.com/multimedia/2019_8image_21_38_522650714suspended.jpg)
ਅੰਮ੍ਰਿਤਸਰ (ਸੁਮਿਤ ਖੰਨਾ) : ਪੀ.ਪੀ.ਈ. ਕਿੱਟਸ ਘੁਟਾਲੇ ਨੂੰ ਉਜਾਗਰ ਕਰਨ ਵਾਲੇ ਡਾਕਟਰ ਸ਼ਿਵਚਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਡਾਕਟਰ ਸ਼ਿਵਚਰਨ ਸਿੰਘ ਮੈਡੀਕਲ ਕਾਲਜ ਦੇ ਮੈਡੀਕਲ ਵਿਭਾਗ ਦੇ ਹੈੱਡ ਹਨ।
ਇਹ ਵੀ ਪੜ੍ਹੋਂ : ਅੰਮ੍ਰਿਤਧਾਰੀ ਸਿੱਖ ਨੇ ਰਹਿਤ ਮਰਿਆਦਾ ਦੀਆਂ ਉਡਾਈਆਂ ਧੱਜੀਆਂ, ਬੀਅਰ ਪੀਂਦੇ ਦੀ ਵੀਡੀਓ ਵਾਇਰਲ
ਸੂਤਰਾਂ ਮੁਤਾਬਕ ਕੰਮ 'ਚ ਕੋਤਾਹੀ ਵਰਤਣ ਦੇ ਦੋਸ਼ 'ਚ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਡਾ. ਸ਼ਿਵਚਰਨ ਸਿੰਘ ਦੀ ਦੇਖ-ਰੇਖ ਹੇਠ ਕੋਵਿਡ-19 ਦਾ ਕੰਮ ਠੀਕ-ਠਾਕ ਚੱਲ ਰਿਹਾ ਸੀ। ਮਰੀਜ਼ਾਂ ਦੀ ਮਰਨ ਦੀ ਗਿਣਤੀ ਲਗਾਤਾਰ ਵੱਧਣ ਦੇ ਕਾਰਨ ਉਨ੍ਹਾਂ ਨੂੰ 1 ਜੁਲਾਈ ਨੂੰ ਵਿਭਾਗ ਨੇ ਅੰਮ੍ਰਿਤਸਰ ਤੋਂ ਬਦਲ ਕੇ ਪਟਿਆਲਾ ਮੈਡੀਕਲ ਕਾਲਜ ਭੇਜ ਦਿੱਤਾ ਸੀ। ਡਾ. ਸ਼ਿਵਚਰਨ ਸਿੰਘ ਉਨ੍ਹਾਂ ਪਹਿਲੇ ਅਧਿਕਾਰੀਆਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਪੀ.ਪੀ.ਈ ਕਿੱਟਸ ਦੇ ਘਟੀਆਂ ਹੋਣ ਦੀ ਗੱਲ ਚੁੱਕੀ ਸੀ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ