ਅੰਮਿ੍ਰਤਸਰ : ਪੁਲਸ ਮੁਲਾਜ਼ਮਾਂ ਨੇ ਕੁੱਟਿਆ ਆਪਣਾ ਹੀ ਸੀਨੀਅਰ ਅਫਸਰ (ਵੀਡੀਓ)
Wednesday, Aug 28, 2019 - 10:52 AM (IST)
ਅੰਮਿ੍ਰਤਸਰ (ਸੁਮਿਤ ਖੰਨਾ) : ਅੰਮਿ੍ਰਤਸਰ ’ਚ ਪੁਲਸ ਅਧਿਕਾਰੀਆਂ ਵਲੋਂ ਆਪਣੇ ਹੀ ਸੀਨੀਅਰ ਅਧਿਕਾਰੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮਿ੍ਰਤਸਰ ਦੀ ਪੁਲਸ ਲਾਈਨ ਦੇ ਅੰਦਰ ਪੁਲਸ ਕਰਮਚਾਰੀ ਆਪਣੀ ਹੀ ਗੱਡੀ ਦਾ ਟਾਇਰ ਠੀਕ ਕਰ ਰਿਹਾ ਸੀ। ਇਸੇ ਦੌਰਾਨ ਏ.ਐੱਸ.ਆਈ. ਭਰਤ ਰਾਜ ਦਾ ਮੁਨਸ਼ੀ ਤੇ ਇਕ ਹੌਲਦਾਰ ਨਾਲ ਵਿਵਾਦ ਹੋ ਗਿਆ। ਇਸ ਕਾਰਨ ਗੁੱਸੇ ’ਚ ਆਏ ਦੋਵੇਂ ਕਰਮਚਾਰੀਆਂ ਨੇ ਭਰਤ ਰਾਜ ਦੀ ਜੰਮ ਕੇ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਇਸ ਮਾਮਲੇ ਸਬੰਧੀ ਜਿਸ ਪੁਲਸ ਥਾਣੇ ’ਚ ਸ਼ਿਕਾਇਤ ਕੀਤੀ ਗਈ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ।