ਪੁਲਸ ਨੂੰ ਮਿਲੀ ਵੱਡੀ ਸਫਲਤਾ, 151 ਪੇਟੀਆਂ ਸ਼ਰਾਬ ਬਰਾਮਦ

Saturday, Mar 07, 2020 - 04:13 PM (IST)

ਪੁਲਸ ਨੂੰ ਮਿਲੀ ਵੱਡੀ ਸਫਲਤਾ, 151 ਪੇਟੀਆਂ ਸ਼ਰਾਬ ਬਰਾਮਦ

ਅੰਮ੍ਰਿਤਸਰ (ਰਜਿੰਦਰ ਹੁੰਦਲ) : ਪੁਲਸ ਨੇ ਖਾਸਾ ਮੋੜ 'ਤੇ ਨਾਕੇ ਦੌਰਾਨ ਇਕ ਟਰੱਕ 'ਚੋਂ 151 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਚੌਂਕੀ ਇੰਚਾਰਜ਼ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇਕ ਟਰੱਕ 'ਚ ਨਾਜਾਇਜ਼ ਸ਼ਰਾਬ ਆ ਰਹੀ ਹੈ। ਇਸ ਸਬੰਧੀ ਏ.ਐੱਸ.ਆਈ. ਕੁਲਬੀਰ ਸਿੰਘ ਨੇ ਐਕਸਾਈਜ਼ ਇੰਸਪੈਕਟਰ ਰਾਜਵਿੰਦਰ ਕੌਰ ਸਮੇਤ ਪੁਲਸ ਪਾਰਟੀ ਰਮ ਤੀਰਥ ਵਿਖੇ ਖਾਸਾ ਮੋੜ 'ਤੇ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਜਦੋਂ ਅੰਮ੍ਰਿਤਸਰ ਤੋਂ ਚੋਗਾਵਾਂ ਨੂੰ ਆਉਂਦਾ ਇਕ ਟਰੱਕ ਰੋਕ ਕੇ ਤਲਾਸ਼ੀ ਗਈ ਤਾਂ ਉਸ 'ਚੋਂ 151 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਜਦਕਿ ਟਰੱਕ 'ਚ ਸਵਾਰ ਦੋ ਵਿਅਕਤੀ ਫਰਾਰ ਹੋਣ 'ਚ ਸਫਲ ਹੋ ਗਏ। ਪੁਲਸ ਨੇ ਦੋਵੇਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ ਹੈ ਇਹ ਔਰਤ, ਤੁਸੀਂ ਵੀ ਕਰੋਗੇ ਸਲਾਮ (ਤਸਵੀਰਾਂ)

 


author

Baljeet Kaur

Content Editor

Related News