ਅੰਮ੍ਰਿਤਸਰ ਦੇ ਯਤੀਮਖਾਨੇ ਦਾ ਔਜਲਾ ਨੇ ਲਿਆ ਜਾਇਜ਼ਾ

06/24/2018 11:08:40 AM

ਅੰਮ੍ਰਿਤਸਰ (ਗੁਰਿੰਦਰ) : ਸਾਂਸਦ ਗੁਰਜੀਤ ਸਿੰਘ ਔਜਲਾ ਅੱਜ ਅੰਮ੍ਰਿਤਸਰ ਦੇ ਯਤੀਮਖਾਨੇ ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਮਿਲਣ ਪਹੁੰਚੇ। ਜਿੱਥੇ ਉਨ੍ਹਾਂ ਨੇ ਬਜ਼ੁਰਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਪੁੱਛਿਆ ਤੇ ਯਤੀਮਖਾਨੇ 'ਚ ਬਣਨ ਵਾਲੇ ਖਾਣੇ ਦਾ ਵੀ ਜਾਇਜ਼ਾ ਲਿਆ। ਇਕ ਪਾਸੇ ਜਿੱਥੇ ਗੁਰਜੀਤ ਔਜਲਾ ਨੇ ਯਤੀਮਖਾਨੇ 'ਚ ਰਹਿਣ ਵਾਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਦੀ ਸਾਰ ਲੈਣ ਆਉਂਦੇ ਰਹਿਣਗੇ ਪਰ ਦੂਜੇ ਪਾਸੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਸਿਆਸੀ ਆਗੂ 'ਤੇ ਭਰੋਸਾ ਨਹੀਂ ਹੈ ਕਿਉਂਕਿ ਔਜਲਾ ਤੋਂ ਪਹਿਲਾਂ ਵੀ ਕਈ ਸਿਆਸਤਦਾਨ ਉਨ੍ਹਾਂ ਦਾ ਹਾਲ ਜਾਨਣ ਆਏ ਤੇ ਮੁੜ ਵਾਪਸ ਆਉਂਦੇ ਦਾ ਵਿਸ਼ਵਾਸ ਦਵਾ ਕੇ ਚਲੇ ਗਏ ਪਰ ਬਾਅਦ 'ਚ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਔਜਲਾ ਵੀ ਨਹੀਂ ਆਉਣੇ। ਬਜ਼ੁਰਗਾਂ ਨੇ ਕਿਹਾ ਕਿ ਜਿਥੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੇ ਸਾਥ ਛੱਡ ਦਿੱਤਾ ਉੱਥੇ ਸਿਆਸੀ ਲੋਕ ਉਨ੍ਹਾਂ ਦਾ ਕੀ ਸਾਥ ਨਿਭਾਉਣਗੇ।  


Related News