ਮੋਦੀ ਸਰਕਾਰ ਕੋਲੋਂ ਆਪਣੇ ਹਲਕੇ ਦਾ ਕੰਮ ਕਰਵਾਉਣ ਲਈ ਲੜ ਕੇ ਵੀ ਹੱਕ ਲਵਾਂਗੇ : ਬਿੱਟੂ

Saturday, May 25, 2019 - 10:02 AM (IST)

ਮੋਦੀ ਸਰਕਾਰ ਕੋਲੋਂ ਆਪਣੇ ਹਲਕੇ ਦਾ ਕੰਮ ਕਰਵਾਉਣ ਲਈ ਲੜ ਕੇ ਵੀ ਹੱਕ ਲਵਾਂਗੇ : ਬਿੱਟੂ

ਅੰਮ੍ਰਿਤਸਰ (ਅਨਜਾਣ) : ਲੁਧਿਆਣਾ ਤੋਂ ਲੋਕ ਸਭਾ ਚੋਣਾਂ 'ਚ ਕਾਂਟੇ ਦੀ ਟੱਕਰ 'ਚ ਆਪਣੇ ਵਿਰੋਧੀ ਸਿਮਰਜੀਤ ਸਿੰਘ ਬੈਂਸ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਤੇਜਪਾਲ ਸਿੰਘ ਗਿੱਲ ਨੂੰ ਭਾਰੀ ਹਾਰ ਦੇ ਕੇ ਜਿੱਤ ਦਾ ਡਗਾ ਵਜਾਉਂਦਿਆਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਰਿਵਾਰ ਅਤੇ ਪਾਰਟੀ ਵਰਕਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਦਰਸ਼ਨਾਂ ਉਪਰੰਤ ਬਿੱਟੂ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਪਰਿਕਰਮਾ ਕੀਤੀ।

ਇਸ ਦੌਰਾਨ ਪਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਅਤੇ ਕੈਪਟਨ ਸਾਹਿਬ ਖਿਲਾਫ ਬੋਲਣ ਵਾਲੇ ਵਿਅਕਤੀਆਂ ਨਾਲ ਮੈਂ ਬਿਲਕੁਲ ਨਹੀਂ ਹਾਂ। ਫਜ਼ੂਲ ਗੱਲਾਂ ਉਹ ਕਰਦੇ ਹਨ ਜਿਨ੍ਹਾਂ ਨੂੰ ਰਾਜਨੀਤੀ ਦੀ ਕੋਈ ਸਮਝ ਨਹੀਂ ਅਤੇ ਜਿਨ੍ਹਾਂ ਨੇ ਟਪੂਸੀਆਂ ਮਾਰ ਕੇ ਪਾਰਟੀ ਬਦਲਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੋਦੀ ਸਾਹਿਬ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਆਪੋਜ਼ੀਸ਼ਨ ਦੇ ਮੈਂਬਰ ਪਾਰਲੀਮੈਂਟ ਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਦੇਖਣਗੇ, ਜੇਕਰ ਸਹਿਯੋਗ ਨਹੀਂ ਕਰਨਗੇ ਤਾਂ ਆਪਣਾ ਹੱਕ ਲੜ ਕੇ ਵੀ ਲੈ ਸਕਦੇ ਹਾਂ।


author

Baljeet Kaur

Content Editor

Related News