ਹਸਪਤਾਲ ਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਨਾਲ ਮੀਟਿੰਗ

Monday, Sep 16, 2019 - 04:29 PM (IST)

ਹਸਪਤਾਲ ਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਓ.ਪੀ. ਸੋਨੀ ਵਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਤੋਂ ਮੌਜੂਦਾ ਹਾਲਾਤ ਦੀ ਜਾਣਕਾਰੀ ਲਈ ਤੇ ਜਲਦ ਬੰਦ ਪਈਆਂ ਮਸ਼ੀਨਾਂ ਚਲਵਾਉਣ ਤੇ ਵਿਭਾਗਾਂ ਜੋ ਕਮੀਆਂ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਹਰ ਸਮੱਸਿਆ, ਹਰ ਕਮੀ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕੈਬਨਿਟ ਮੰਤਰੀ ਨੇ ਗੈਸ ਪਲਾਂਟ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਜਾਂਚ ਮੁਕੰਮਲ ਹੋਣ ਤੱਕ ਪੁਰਾਣੇ ਸਟਾਫ ਨੂੰ ਬਦਲਣ ਦੀ ਗੱਲ ਕਹੀ।

ਸੋਨੀ ਨੇ ਜਿੱਥੇ ਮੀਡੀਆ ਨੂੰ ਸਿਰਫ ਸਾਕਾਰਤਮਕ ਪੱਖ ਵਿਖਾਉਣ ਦੀ ਸਲਾਹ ਦਿੱਤੀ ਉਥੇ ਹੀ ਨਵਜੋਤ ਸਿੱਧੂ ਦੇ ਮਾਮਲੇ 'ਚ ਉਹ ਚੁੱਪ ਵੱਟ ਗਏ।


author

Baljeet Kaur

Content Editor

Related News