ਅੰਮ੍ਰਿਤਸਰ ''ਚ ਵੱਡੀ ਵਾਰਦਾਤ: ਨਾਕਾਬਪੋਸ਼ ਲੁਟੇਰੇ ਗੰਨ-ਪੁਆਇੰਟ ''ਤੇ ਕਾਰ ਖੋਹ ਕੇ ਹੋਏ ਫ਼ਰਾਰ

Tuesday, Dec 01, 2020 - 12:55 PM (IST)

ਅੰਮ੍ਰਿਤਸਰ ''ਚ ਵੱਡੀ ਵਾਰਦਾਤ: ਨਾਕਾਬਪੋਸ਼ ਲੁਟੇਰੇ ਗੰਨ-ਪੁਆਇੰਟ ''ਤੇ ਕਾਰ ਖੋਹ ਕੇ ਹੋਏ ਫ਼ਰਾਰ

ਅੰਮ੍ਰਿਤਸਰ (ਸੰਜੀਵ): ਅੰਮ੍ਰਿਤਸਰ ਦੇ ਲਾਰੈਂਸ ਰੋਡ ਤੋਂ 2 ਨਾਕਾਬਪੋਸ਼ ਲੁਟੇਰਿਆਂ ਵਲੋਂ ਗੰਨ ਪੁਆਇੰਟ 'ਤੇ ਕਾਰ ਖੋਹ ਕੇ ਫ਼ਰਾਰ ਹੋ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਬੀਤੀ ਦੇਰ ਰਾਤ ਲਾਰੈਂਡ ਰੋਡ 'ਤੇ ਸਥਿਤ ਇਕ ਹੋਟਲ ਦੇ ਬਾਹਰੋਂ ਹੋਈ, ਜਿਸ ਦੌਰਾਨ ਵਿਆਹ ਸਮਾਰੋਹ ਚੱਲ ਰਿਹਾ ਸੀ ਅਤੇ ਕਾਰ ਡਰਾਈਵਰ ਬਾਹਰ ਕਾਰ 'ਚ ਬੈਠਾ ਸੀ।ਜਾਣਕਾਰੀ ਮਿਲਦੇ ਹੀ ਏ. ਸੀ. ਪੀ. ਸਰਬਜੀਤ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ...ਤੇ ਆਖਿਰਕਾਰ ਕਰ ਹੀ ਦਿੱਤਾ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੇ ਨੱਕ 'ਚ ਦਮ!

ਡਰਾਈਵਰ ਅਨੁਸਾਰ ਉਹ ਲਾਰੈਂਸ ਰੋਡ ਸਥਿਤ ਇਕ ਹੋਟਲ ਦੇ ਬਾਹਰ ਗੱਡੀ 'ਚ ਬੈਠਾ ਸੀ, ਇੰਨੇ 'ਚ 2 ਨਾਕਾਬਪੋਸ਼ ਲੁਟੇਰੇ ਆਏ ਅਤੇ ਉਸ ਤੋਂ ਕਾਰ ਦੀਆਂ ਚਾਬੀਆਂ ਮੰਗਣ ਲੱਗੇ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ 'ਚੋਂ ਇਕ ਨੇ ਉਸ 'ਤੇ ਪਿਸਤੋਲ ਤਾਣੀ ਅਤੇ ਦੂਜੇ ਨੇ ਕਿਹਾ ਕਿ ਇਸਨੂੰ ਗੋਲੀ ਮਾਰ ਦੇ। ਉਹ ਤੁਰੰਤ ਕਾਰ ਤੋਂ ਉੱਤਰਿਆ ਅਤੇ ਉਸਨੇ ਲੁਟੇਰਿਆਂ ਨੂੰ ਚਾਬੀਆਂ ਦੇ ਦਿੱਤੀਆਂ ਜਿਹੜੇ ਕਾਰ ਲੈ ਕੇ ਫ਼ਰਾਰ ਹੋ ਗਏ। ਏ. ਸੀ. ਪੀ. ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਵਾਰਦਾਤ ਦੇ ਦੋਵੇਂ ਪਾਸੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਾਤ ਤੋਂ ਲਾਗੂ ਹੋਵੇਗਾ ਨਾਈਟ ਕਰਫ਼ਿਊ, ਜਾਣੋ ਜਾਰੀ ਹੋਏ ਹੋਰ ਦਿਸ਼ਾ-ਨਿਰਦੇਸ਼ਾਂ ਬਾਰੇ


author

Baljeet Kaur

Content Editor

Related News