ਕਦੀ ਖਾਲਿਸਤਾਨੀ ਦਾ ਸਮਰਥਕ ਸੀ ਜਸਪਾਲ ਅਟਵਾਲ ਹੁਣ ਇਸੇ ਨੂੰ ਕਰ ਰਿਹੈ ''ਬੇਨਕਾਬ''

01/01/2020 4:43:24 PM

ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਨਾਲ ਇਕ ਫੋਟੋ ਦੇ ਬਾਅਦ ਚਰਚਾ 'ਚ ਆਏ ਸਾਬਕਾ ਖਾਲਿਸਤਾਨੀ ਸਮਰਥਕ ਜਸਪਾਲ ਸਿੰਘ ਅਟਵਾਲ ਦਾ ਮਨ ਬਦਲ ਗਿਆ। ਵਿਦੇਸ਼ਾਂ 'ਚ ਖਾਲਿਸਤਾਨੀ ਮੁਵਮੈਂਟ ਦਾ ਸਮਰਥਨ ਰਿਹਾ ਜਸਪਾਲ ਸਿੰਘ ਹੁਣ ਕੈਨੇਡਾ, ਬ੍ਰਿਟੇਨ, ਅਮਰੀਕਾ ਸਮੇਤ ਅਨੇਕਾਂ ਦੇਸ਼ਾਂ 'ਚ ਸ਼ਰਨ ਲੈ ਰਹੇ ਭਾਰਤ ਵਿਰੋਧੀ ਖਾਲਿਸਤਾਨੀਆਂ ਨੂੰ ਬੇਨਕਾਬ ਕਰਨ ਦਾ ਕੰਮ ਕਰ ਰਿਹਾ ਹੈ। ਇੰਡੋ ਕੈਨੇਡੀਅਨ ਜਸਪਾਲ ਸਿੰਘ ਅਟਵਾਲ ਨੂੰ ਪਾਬੰਦੀਸ਼ੁਦਾ ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ (ਆਈ.ਐੱਸ.ਯੂ.ਐੱਫ) ਦਾ ਮੈਂਬਰ ਬਣਾਇਆ ਗਿਆ ਹੈ। ਉਸ ਨੂੰ ਪੰਜਾਬੀ ਰਾਜ ਨੇਤਾ ਮਲਕੀਤ ਸਿੰਘ ਸਿੱਧੂ ਦੀ ਹੱਤਿਆ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ। ਕੁਝ ਦਿਨ ਪਹਿਲਾਂ ਮੋਦੀ ਸਰਕਾਰ ਵਲੋਂ ਜਸਪਾਲ ਅਟਵਾਲ ਦਾ ਨਾਮ ਕਾਲੀ ਸੂਚੀ 'ਚੋਂ ਹਟਾ ਦਿੱਤਾ ਗਿਆ ਹੈ। ਜਸਪਾਲ ਨੇ ਦੋਸ਼ ਲਗਾਇਆ ਕਿ ਖਾਲਿਸਤਾਨ ਦੇ ਨਾਮ 'ਤੇ ਇਹ ਲੋਕ ਆਪਣਾ ਕਾਰੋਬਾਰ ਚਲਾ ਰਹੇ ਹਨ।

ਇਕ ਹਿੰਦੀ ਅਖਬਾਰ ਮੁਤਾਬਕ ਅਟਵਾਲ ਦਾ ਕਹਿਣਾ ਹੈ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ। ਕਾਂਗਰਸ ਦੇ ਰਾਜ 'ਚ ਸਿੱਖ ਵਿਰੋਧੀ ਦੰਗੇ ਹੋਏ। ਸਿੱਖਾਂ ਨੂੰ ਜੇਲਾਂ 'ਚ ਬੰਦ ਕੀਤਾ ਗਿਆ ਅਤੇ ਬਲੈਕਲਿਸਟ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਈ ਹੈ। ਵਰਤਮਾਨ ਸਰਕਾਰ ਨੇ 1984 ਦੰਗਿਆਂ ਦੇ ਕੁਝ ਦੋਸ਼ੀਆਂ ਨੂੰ ਜੇਲਾਂ 'ਚ ਬੰਦ ਕੀਤਾ ਹੈ। ਕਾਲੀ ਸੂਚੀ ਨੂੰ ਖਤਮ ਕੀਤਾ ਜਾ ਰਿਹਾ ਹੈ। ਸਿੱਖ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ।

ਭਾਰਤ 'ਚ ਖਾਲਿਸਤਾਨ ਦੇ ਬਾਰੇ ਕੋਈ ਨਹੀਂ ਜਾਣਦਾ
ਜਸਪਾਲ ਨੇ ਦਾਅਵਾ ਕੀਤਾ ਕਿ ਭਾਰਤ 'ਚ ਖਾਲਿਸਤਾਨ ਦੇ ਬਾਰੇ 'ਚ ਕੋਈ ਨਹੀਂ ਜਾਣਦਾ। ਭਾਰਤ ਦੇ ਬਾਹਰ ਕੁਝ ਅਜਿਹੇ ਲੋਕ ਹਨ, ਜੋ ਪੇ ਰੋਲ 'ਤੇ ਕੰਮ ਕਰ ਭਾਰਤ ਦੇ ਖਿਲਾਫ ਗੁੰਮਰਾਹ ਕਾਰਨ ਵਾਲਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕਾ ਸਥਿਤ ਸਿੱਖ ਪਾਰ ਜਸਟਿਸ ਰੈਫਰੇਂਡਮ 2020 ਅਭਿਆਨ ਦੇ ਕਾਨੂੰਨੀ ਸਲਾਹਕਾਰ ਗੁਰਵਪੰਤ ਸਿੰਘ ਪੰਨੂੰ ਦੇ ਬਾਰੇ 'ਚ ਦਾਆਵਾ ਕੀਤਾ ਕਿ ਉਨ੍ਹਾਂ ਦਾ ਨਾ ਤਾਂ ਪੰਜਾਬ 'ਚ ਅਤੇ ਨਾ ਹੀ ਵਿਦੇਸ਼ 'ਚ ਕੋਈ ਆਧਾਰ ਹੈ। ਉਹ ਸੋਸ਼ਲ ਮੀਡੀਆ 'ਤੇ ਹੀ ਭਾਰਤ ਵਿਰੋਧੀ ਅਭਿਆਨ ਚਲਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੁਝ ਖਾਲਿਸਾਤਨੀ ਨੇਤਾ ਆਈ.ਐੱਸ.ਆਈ. ਦੇ ਪੇ ਰੋਲ 'ਤੇ ਸੀ ਅਤੇ ਆਪਣੇ ਖਤਰਨਾਕ ਅਭਿਆਨ ਨੂੰ ਅੱਗੇ ਵਧਾਉਣ ਲਈ ਕੁਝ ਮਹਿਲਾ ਪੰਜਾਬੀ ਗਾਇਕਾਂ ਨਾਲ ਹੱਥ ਮਿਲਾਇਆ ਹੈ। ਇਹ ਲੋਕ ਸਾਹਮਣੇ ਆ ਰਹੇ ਹਨ। ਅਸੀਂ ਉਨ੍ਹਾਂ ਖਿਲਾਫ ਇਕ ਅੰਦੋਲਨ ਸ਼ੁਰੂ ਕੀਤਾ ਹੈ ਤੇ ਉਨ੍ਹਾਂ ਨੂੰ ਹਰ ਮੰਚ 'ਤੇ ਉਜਾਗਰ ਕਰ ਰਹੇ ਹਨ।

ਨਤੀਜੇ ਵਜੋਂ ਲੋਕਾਂ ਨੇ ਖਾਲਿਸਤਾਨੀਆਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਸਪਾਲ ਨੇ ਦਾਅਵਾ ਕੀਤਾ ਕਿ ਉਹ ਕਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੈਂਬਰ ਨਹੀਂ ਰਿਹਾ। ਇਹ ਸੰਸਥਾ ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ 'ਚ ਸਾਫਟ ਟਾਰਗੈੱਟ ਲੱਭਦੇ ਹਨ। ਉਨ੍ਹਾਂ ਨੂੰ ਝੂਠੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਦੋਂ ਇਨ੍ਹਾਂ ਨੌਜਵਾਨਾਂ ਨੂੰ ਖਾਲਿਸਤਾਨ ਦੇ ਲੁਕੇ ਹੋਏ ਇਰਾਦਿਆਂ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ  ਛੱਡ ਦਿੰਦੇ ਹਨ।  


Baljeet Kaur

Content Editor

Related News