ਅੰਮ੍ਰਿਤਸਰ ’ਚ ਇਨਕਮ ਟੈਕਸ ਨੇ ਜਿਊਲਰ ਤੋਂ ਕੀਤੀ 25 ਕਰੋੜ ਦੀ ਅਣ-ਐਲਾਨੀ ਆਮਦਨ ਟ੍ਰੇਸ

Friday, Feb 18, 2022 - 11:05 AM (IST)

ਅੰਮ੍ਰਿਤਸਰ ’ਚ ਇਨਕਮ ਟੈਕਸ ਨੇ ਜਿਊਲਰ ਤੋਂ ਕੀਤੀ 25 ਕਰੋੜ ਦੀ ਅਣ-ਐਲਾਨੀ ਆਮਦਨ ਟ੍ਰੇਸ

ਅੰਮ੍ਰਿਤਸਰ (ਨੀਰਜ)- ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਵਲੋਂ ਬੀਤੇ ਦਿਨ ਅੰਮ੍ਰਿਤਸਰ ਦੇ ਮਹਿੰਦਰ ਸਿੰਘ ਜਿਊਲਰ ਦੇ ਅਦਾਰਿਆਂ ’ਤੇ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛਾਪੇਮਾਰੀ ਦੌਰਾਨ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਵਲੋਂ 25 ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਟਰੇਸ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਉਕਤ ਜਿਊਲਰ ਦੇ ਤਿੰਨ ਅਦਾਰਿਆਂ ’ਤੇ ਛਾਪੇਮਾਰੀ ਕੀਤੀ ਸੀ। ਪਿਛਲੇ 15 ਸਾਲਾਂ ਦੌਰਾਨ ਜਵੈਲਰ ’ਤੇ ਤਿੰਨ ਤੋਂ ਚਾਰ ਵਾਰ ਛਾਪੇਮਾਰੀ ਹੋ ਚੁੱਕੀ ਹੈ, ਜਿਸ ਵਿਚ ਵਿਭਾਗ ਨੂੰ ਕਰੋੜਾਂ ਰੁਪਏ ਦੀ ਅਣਐਲਾਨੀ ਆਮਦਨ ਸਰੈਂਡਰ ਹੋ ਚੁੱਕੀ ਹੈ।


author

rajwinder kaur

Content Editor

Related News