ਸਿਹਤ ਵਿਭਾਗ ਦੀ ਟੀਮ ਨੇ ਡੇਰੀਆਂ ''ਤੇ ਮਾਰਿਆ ਛਾਪਾ
Monday, Jul 15, 2019 - 04:51 PM (IST)
ਅੰਮ੍ਰਿਤਸਰ (ਅਣਜਾਣ) : ਸਿਹਤ ਵਿਭਾਗ ਦੀ ਟੀਮ ਵਲੋਂ ਰਾਮਤੀਰਥ ਰੋਡ 'ਤੇ 4 ਡੇਰੀਆਂ 'ਤੇ ਛਾਪਾਮਾਰੀ ਕੀਤੀ ਗਈ।
ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਅਧਿਕਾਰੀ ਚਰਨਜੀਤ ਸਿੰਘ ਦੀ ਅਗਵਾਈ 'ਚ ਫੂਡ ਸੈਫਟੀ ਐਕਟ ਅਧਿਕਾਰੀ ਸਿਮਰਨਜੀਤ ਸਮੇਤ ਅਧਿਕਾਰੀਆਂ ਵਲੋਂ ਰਾਮ ਤੀਰਥ ਰੋਡ 'ਤੇ ਸਥਿਤ ਰੰਧਾਵਾ, ਕ੍ਰਿਸ਼ਨਾ, ਗੁਰੂ ਤੇ ਸ਼ਰਮਾ ਡੇਅਰੀ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਕਤ ਡੇਅਰੀਆਂ ਤੋਂ ਉਨ੍ਹਾਂ ਵਲੋਂ ਦੁੱਧ, ਦਹੀਂ ਤੇ ਪਨੀਰ ਦੇ 8 ਸੈਂਪਲ ਸੀਲ ਕੀਤੇ ਕਰ ਦਿੱਤੇ ਗਏ।