ਗੁਰੂ ਨਗਰੀ ''ਚ ਹੈਦਰਾਬਾਦੀ ਖਾਣੇ ਦਾ ਸਵਾਦ
Monday, Jul 15, 2019 - 10:17 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਤਾਜ ਸਵਰਨਾ ਹੋਟਲ 'ਚ ਹੈਦਰਾਬਾਦੀ ਫੂਡ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਫੈਸਟੀਵਲ 12 ਜੁਲਾਈ ਤੋਂ ਸ਼ੁਰੂ ਇਹ ਫੂਡ ਫੈਸਟੀਵਲ 21 ਜੁਲਾਈ ਤੱਕ ਚੱਲੇਗਾ, ਜਿਸ ਵਿਚ ਹੈਦਰਾਬਾਦ ਤੋਂ ਆਏ ਮਾਹਿਰ ਸ਼ੈੱਫ ਵੱਖ-ਵੱਖ ਤਰ੍ਹਾਂ ਦੇ ਵਿਅੰਜਨ ਬਣਾ ਰਹੇ ਹਨ।
ਅੰਮ੍ਰਿਤਸਰ ਦੇ ਲੋਕ ਇਸ ਫੂਡ ਫੈਸਟ 'ਚ ਕਾਫੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਤੇ ਪੰਜਾਬ 'ਚ ਹੀ ਹੈਦਰਾਬਾਦੀ ਖਾਣੇ ਦਾ ਆਨੰਦ ਮਾਣ ਰਹੇ ਹਨ।