ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਵਿਖੇ ਪਾਣੀ ਦੀ ਸੰਭਾਲ ਲਈ ਕੀਤੀ ਅਨੋਖੀ ਪਹਿਲ

Friday, Aug 23, 2019 - 02:01 PM (IST)

ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਵਿਖੇ ਪਾਣੀ ਦੀ ਸੰਭਾਲ ਲਈ ਕੀਤੀ ਅਨੋਖੀ ਪਹਿਲ

ਅੰਮ੍ਰਿਤਸਰ : ਹਵਾ ਪਾਣੀ ਤੇ ਧਰਤੀ ਹੀ ਇਸ ਸੰਸਾਰ ਦੀ ਹੋਂਦ ਦਾ ਕਾਰਨ ਹਨ। ਇਨ੍ਹਾਂ ਦੇ ਬਗੈਰ ਜੀਵ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਕਈ ਦੇਸ਼ਾਂ 'ਚ ਜਲਸੰਕਟ ਪੈਂਦਾ ਹੋ ਰਿਹਾ ਹੈ। ਭਾਰਤ ਦੇ ਕਈ ਸੂਬੇ ਰੈੱਡ ਜ਼ੋਨ 'ਚ ਪਹੁੰਚ ਗਏ ਹਨ। ਇਸ ਨੂੰ ਦੇਖਦੇ ਹੋਏ ਅੰਮ੍ਰਿਤਸਰ 'ਚ ਸਥਿਤ ਸ੍ਰੀ ਸ਼ਹੀਦਾਂ ਸਾਹਿਬ ਗੁਰਦੁਆਰਾ 'ਚ ਪਾਣੀ ਦੀ ਸੰਭਾਲ ਲਈ ਪ੍ਰਬੰਧਕਾਂ ਵਲੋਂ ਇਕ ਅਨੌਖਾ ਯਤਨ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੀ ਸਫਾਈ ਲਈ ਹੁਣ ਬਾਲਟੀਆਂ ਭਰ-ਭਰ ਡੋਲ੍ਹਣ ਦੀ ਬਜਾਏ ਹੁਣ 'ਲੀਰ' ਭਾਵ ਗਿੱਲੇ ਕੱਪੜੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। 

ਦਰਅਸਲ, ਗੁਰਦੁਆਰਾ ਸਾਹਿਬ ਦੀ ਰੋਜ਼ਾਨਾ ਸਫਾਈ ਕੀਤੀ ਜਾਂਦੀ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਗੁਰਦੁਆਰਾ ਸਾਹਿਬ 'ਚ ਬਣੇ ਸਰੋਵਰ 'ਚੋਂ ਬਾਲਟੀਆਂ ਭਰ-ਭਰ ਕੇ ਪਰਿਕਰਮਾ ਦੀ ਸਫਾਈ ਕਰਦੇ ਹਨ। ਰੋਜ਼ਾਨਾ ਕਰੀਬ 800 ਬਾਲਟੀਆਂ ਪਾਣੀ ਦਾ ਪ੍ਰਾਯੋਗ ਸਫਾਈ ਲਈ ਹੁੰਦਾ ਸੀ। ਗੁਰੂ ਘਰ ਦੀ ਪਵਿੱਤਰਾ ਬਣਾਈ ਰੱਖਣ ਲਈ ਰੋਜ਼ਾਨਾ ਸਫਾਈ ਜ਼ਰੂਰੀ ਹੈ ਪਰ ਗੁਰੂ ਘਰ ਦੇ ਮੈਨੇਜਰ ਗੁਰਿੰਦਰ ਸਿੰਘ ਨੇ ਹਾਲ ਹੀ 'ਚ ਨਵੀਂ ਯੋਜਨਾ ਲਾਗੂ ਕੀਤੀ ਹੈ। ਇਸ ਦੇ ਤਹਿਤ ਹੁਣ ਸਾਰੇ ਸ਼ਰਧਾਲੂ ਗਿੱਲੇ ਕੱਪੜੇ ਨਾਲ ਗੁਰੂ ਘਰ ਦੀ ਸਫਾਈ ਕਰ ਰਹੇ ਹਨ। ਇਸ ਨਾਲ ਰੋਜ਼ਾਨਾ ਹਜ਼ਾਰਾਂ ਲੀਟਰ ਬਹੁ-ਕੀਮਤੀ ਪਾਣੀ ਬਚਾਇਆ ਜਾ ਰਿਹਾ ਹੈ। ਗੁਰਿੰਦਰ ਸਿੰਘ ਨੇ ਕਿਹਾ ਕਿ ਪਾਣੀ ਤੋਂ ਬਗੈਰ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ 'ਪਵਨ ਗੁਰੂ ਪਾਣੀ ਪਿਤਾ', ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਪਾਣੀ ਨੂੰ ਬਚਾਇਆ ਜਾਵੇ। 

ਗੁਰੂ ਨਗਰੀ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ 500 ਫੁੱਟ ਦੀ ਡੂੰਘਾਈ 'ਤੇ ਪਹੁੰਚ ਗਿਆ ਹੈ ਜਦਕਿ ਦਸ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਾਣੀ ਸਿਰਫ 200 ਫੁੱਟ ਦੀ ਡੂੰਘਾਈ 'ਚੇ ਉਪਲੱਬਧ ਸੀ। ਵਰਲ ਬੈਂਕ ਦੀ ਰਿਪੋਰਟ ਮੁਤਾਬਕ ਜੇ ਇਸੇ ਰਫਤਾਰ ਨਾਲ ਪਾਣੀ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਰਹੀ ਤਾਂ 2030 ਤੱਕ ਪਾਣੀ ਹੋਰ ਜ਼ਿਆਦਾ ਡੂੰਘਾਈ 'ਤੇ ਚੱਲ ਜਾਵੇਗਾ।  


author

Baljeet Kaur

Content Editor

Related News