ਭਾਗਾਂ ਵਾਲਾ ਪਿੰਡ ਹੈ ‘ਵੇਰਕਾ’, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਇਹ ਵਰ

11/22/2018 8:22:36 AM

ਅੰਮ੍ਰਿਤਸਰ - ਅੰਮ੍ਰਿਤਸਰ ਜ਼ਿਲੇ 'ਚ ਸਥਿਤ ਪਿੰਡ ਵੇਰਕਾ ਉਹ ਨਗਰ ਹੈ, ਜਿਸ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਜਗਤ-ਜਲੰਤ ਦੇ ਉਦਾਰ ਲਈ ਉਦਾਸੀਆਂ ਸ਼ੁਰੂ ਕੀਤੀਆਂ ਤਾਂ ਉਹ ਆਪਣੀ ਪਹਿਲੀ ਉਦਾਸੀ ਦੌਰਾਨ ਬਟਾਲਾ ਜਾਂਦੇ ਹੋਏ ਇਸ ਅਸਥਾਨ 'ਤੇ ਠਹਿਰੇ ਸਨ। ਉਨ੍ਹਾਂ ਨੇ ਇਥੇ ਇਕ ਜੰਡ ਹੇਠਾਂ ਵਿਸ਼ਰਾਮ ਕੀਤਾ ਤੇ ਇਲਾਹੀ ਕੀਰਤਨ ਦਾ ਸਵਰਣ ਕਰ ਲੋਕਾਂ ਦਾ ਹਿਰਦਾ ਠਾਰ੍ਹਿਆ। ਇਥੇ ਉਨ੍ਹਾਂ ਦੀ ਯਾਦ 'ਚ ਗੁਰਦੁਆਰਾ ਨਾਨਕਸਰ ਸਾਹਿਬ ਸਸ਼ੋਭਿਤ ਹੈ। ਇਥੇ ਜਿਸ ਛੱਪੜੀ ਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਉਹ ਛੱਪੜੀ ਅੱਜ ਸਰੋਵਰ ਦਾ ਰੂਪ ਧਾਰ ਚੁੱਕੀ ਹੈ। ਮਾਨਤਾ ਹੈ ਕਿ ਇਸ ਸਰੋਵਰ 'ਚ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਸਾਰੇ ਦੁੱਖ-ਦਲਿੱਤਰ ਦੂਰ ਹੋ ਜਾਂਦੇ ਹਨ। 

ਗੁਰਦੁਆਰਾ ਸਾਹਿਬ ਦਾ ਪ੍ਰਬੰਧ ਐੱਸ.ਜੀ.ਪੀ.ਸੀ. ਦੇਖਦੀ ਹੈ। ਇਥੇ ਸੁੰਦਰ ਪ੍ਰਕਾਸ਼ ਅਸਥਾਨ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ 24 ਘੰਟੇ ਅਤੁੱਟ ਲੰਗਰ ਵਰਤਾਏ ਜਾਂਦੇ ਹਨ। ਖਾਸ ਤੌਰ 'ਤੇ ਐਤਵਾਰ ਨੂੰ ਵੱਡੀ ਗਿਣਤੀ 'ਚ ਸੰਗਤ ਦੀ ਆਮਦ ਹੁੰਦੀ ਹੈ ਤਾਂ ਲੰਗਰ ਦੇ ਵੀ ਖਾਸ ਪ੍ਰਬੰਧ ਕੀਤੇ ਜਾਂਦੇ ਹਨ। 

ਗੁਰੂ ਸਾਹਿਬ ਜੀ ਇਸ ਇਤਿਹਾਸਕ ਅਸਥਾਨ ਤੋਂ ਹੋ ਲੰਘੇ ਜਿਥੇ-ਜਿਥੇ ਉਨ੍ਹਾਂ ਪੈਰ ਪਾਏ ਉਹ ਥਾਂ ਭਾਗਾਂ ਭਰੀ ਹੋ ਗਿਆ। ਇਸ ਭਾਗਾਂ ਭਰੇ ਪਿੰਡ ਨੂੰ ਉਨ੍ਹਾਂ 46 ਪਿੰਡਾਂ 'ਚ ਸ਼ੁਮਰ ਕੀਤਾ ਗਿਆ ਹੈ, ਜਿਨ੍ਹਾਂ ਨੂੰ 550ਵੇਂ ਪ੍ਰਕਾਸ਼ ਪੁਰਬ ਲਈ ਮਾਡਲ ਪਿੰਡ ਬਣਾਉਣ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੈ। ਸਰਕਾਰ ਦੇ ਇਸ ਐਲਾਨ ਨੂੰ ਲੈ ਕੇ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ। 


Baljeet Kaur

Content Editor

Related News