ਸਾਬਕਾ ਮੰਤਰੀ ਸਿੱਧੂ ਦੇ ਹਲਕੇ ''ਚ ਨਾਜਾਇਜ਼ ਉਸਾਰੀਆਂ ਦੀ ਭਰਮਾਰ

12/05/2020 2:56:20 PM

ਅੰਮ੍ਰਿਤਸਰ (ਰਮਨ) : ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਹਮੇਸ਼ਾ ਸੁਰਖੀਆਂ 'ਚ ਰਿਹਾ ਹੈ। ਸ਼ਹਿਰ 'ਚ ਕਮਰਸ਼ੀਅਲ ਨਾਜਾਇਜ਼ ਉਸਾਰੀਆਂ ਜੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ ਪਰ ਵਿਭਾਗ ਦੇ ਇੰਸਪੈਕਟਰ ਕੁੰਭਕਰਨੀ ਨੀਂਦ ਸੌਂ ਰਹੇ ਹਨ ਜਾਂ ਬਿਲਡਿੰਗ ਮਾਫ਼ੀਆ ਨਾਲ ਹੱਥ ਮਿਲਾ ਕੇ ਚੁੱਪ ਕਰ ਕੇ ਬੈਠ ਗਏ ਹਨ? ਹਮੇਸ਼ਾ ਵੇਖਿਆ ਜਾਂਦਾ ਹੈ ਕਿ ਗਲੀਆਂ 'ਚ ਬਣ ਰਹੇ ਗਰੀਬਾਂ ਦੇ ਮਕਾਨ, ਦੁਕਾਨ ਦਾ ਐੱਮ. ਟੀ. ਪੀ. ਵਿਭਾਗ ਦੇ ਕਰਮਚਾਰੀ ਸਾਮਾਨ ਚੁੱਕ ਕੇ ਲੈ ਜਾਂਦੇ ਹਨ। ਉਨ੍ਹਾਂ ਨੂੰ ਬਿਲਡਿੰਗ ਬਾਇਲਾਜ ਦੇ ਨਿਯਮ ਦੱਸਣ ਲੱਗ ਪੈਂਦੇ ਹਨ ਪਰ ਸ਼ਹਿਰ 'ਚ ਬਣ ਰਹੀਆਂ ਕਮਰਸ਼ੀਅਲ ਇਮਾਰਤਾਂ ਸਬੰਧੀ ਹਮੇਸ਼ਾ ਚੁੱਪ ਧਾਰ ਜਾਂਦੇ ਹਨ। ਸ਼ਹਿਰ 'ਚ ਬਣ ਰਹੀਆਂ ਗ਼ੈਰ-ਕਾਨੂੰਨੀ ਉਸਾਰੀਆਂ ਕਾਰਣ ਨਿਗਮ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਅਤੇ ਅਧਿਕਾਰੀ ਆਪਣੀਆਂ ਜੇਬਾਂ ਗਰਮ ਕਰਨ 'ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਘਰ ਦੇ ਭੇਤੀ ਨੇ ਬਣਾਈ ਸੀ ਸੇਲਜ਼ਮੈਨ ਤੋਂ ਲੱਖਾਂ ਰੁਪਏ ਲੁੱਟਣ ਦੀ ਯੋਜਨਾ, ਇੰਝ ਖੁਲ੍ਹਿਆ ਭੇਤ

ਆਪਣੀ ਡਿਊਟੀ ਨਾਲ ਧੋਖਾ ਕਰ ਰਹੇ ਹਨ ਅਧਿਕਾਰੀ 
ਬਟਾਲਾ ਰੋਡ ਸੰਨ ਸਿਟੀ ਦੇ ਕੋਲ ਬਣ ਰਹੀਆਂ ਕਮਰਸ਼ੀਅਲ ਬਿਲਡਿੰਗਾਂ ਕੁਝ ਬਣ ਕੇ ਤਿਆਰ ਹਨ ਅਤੇ ਕੁਝ ਬਿਲਡਿੰਗ ਇੰਸਪੈਕਟਰ ਦੀ ਦੇਖ-ਰੇਖ 'ਚ ਬਣ ਰਹੀਆਂ ਹਨ। ਇਕ ਬਿਲਡਿੰਗ ਦਾ ਸਾਢੇ ਤਿੰਨ ਮੰਜਿਲਾਂ ਦਾ ਨਕਸ਼ਾ ਪਾਸ ਹੈ ਪਰ ਉਹ ਪੰਜ ਮੰਜਿਲਾਂ ਬਣ ਕੇ ਤਿਆਰ ਹੈ। ਉੱਥੇ ਹੀ ਉਸ ਦੇ ਨਾਲ ਹੀ ਬਿਨਾਂ ਨਕਸ਼ੇ ਦੇ ਇਕ ਬਿਲਡਿੰਗ ਤਿਆਰ ਹੋ ਰਹੀ ਹੈ, ਜਿਸ ਦੇ ਉਪਰੋਂ ਹਾਈ ਵੋਲਟੇਜ਼ ਤਾਰਾਂ ਲੰਘ ਰਹੀਆਂ ਹਨ ਪਰ ਫ਼ਿਰ ਵੀ ਉਹ ਬਣਦੀ ਜਾ ਰਹੀ ਹੈ। ਇਹ ਵੱਡੀ ਬਿਲਡਿੰਗ ਨਿਗਮ ਦੇ ਬਿਲਡਿੰਗ ਇੰਸਪੈਕਟਰ ਨੂੰ ਨਜ਼ਰ ਨਹੀਂ ਆਉਂਦੀ। ਹਰ ਮਹੀਨੇ ਤਨਖ਼ਾਹ ਲੈਣ ਵਾਲੇ ਇਹ ਅਧਿਕਾਰੀ ਆਪਣੀ ਡਿਊਟੀ ਨਾਲ ਧੋਖਾ ਕਰ ਰਹੇ ਹਨ। ਉੱਥੇ ਹੀ ਸਿਟੀ ਸੈਂਟਰ ਨੂੰ ਜਾਂਦੀ ਸੜਕ 'ਤੇ ਬਣਨੀ ਸ਼ੁਰੂ ਹੋਈ ਬਿਲਡਿੰਗ ਵੀ ਕੁਝ ਦਿਨਾਂ ਬਾਅਦ ਬਹੁ-ਮੰਜ਼ਿਲਾ ਬਿਲਡਿੰਗ ਦਾ ਰੂਪ ਧਾਰਨ ਕਰ ਲਵੇਗੀ । ਸਿਟੀ ਸੈਂਟਰ 'ਚ 30 ਗਜ਼ ਤੋਂ ਵੀ ਘੱਟ ਜਗ੍ਹਾ 'ਤੇ ਹੋਟਲ ਬਣ ਕੇ ਤਿਆਰ ਹੋ ਗਿਆ ਹੈ। ਉੱਥੇ ਹੀ ਸ਼ੇਰਾਂ ਵਾਲਾ ਗੇਟ ਵਿਖੇ ਚੌਕ 'ਚ ਬਣੀ ਬਿਲਡਿੰਗ ਵੀ ਐੱਮ. ਟੀ. ਪੀ. ਵਿਭਾਗ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਰਹੀ ਹੈ ।

ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

ਜਿਸਦਾ ਸੀ ਸਾਰੇ ਪੰਜਾਬ ਨੂੰ ਡਰ ਉਸਦੇ ਹਲਕੇ 'ਚ ਨਾਜਾਇਜ਼ ਉਸਾਰੀਆਂ 
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਜਦੋਂ ਸਥਾਨਕ ਸਰਕਾਰਾਂ ਵਿਭਾਗ ਸੀ ਤਾਂ ਸਾਰੇ ਪੰਜਾਬ 'ਚ ਗ਼ੈਰ-ਕਾਨੂੰਨੀ ਉਸਾਰੀਆਂ ਦੇ ਮਾਮਲੇ 'ਚ ਐੱਮ. ਟੀ. ਪੀ. ਵਿਭਾਗ ਦੇ ਕਰਮਚਾਰੀ-ਅਧਿਕਾਰੀ ਡਰਦੇ ਸਨ ਕਿ ਕਿਤੇ ਉਹ ਸਿੱਧੂ ਦੇ ਨਿਸ਼ਾਨੇ 'ਤੇ ਨਾ ਆ ਜਾਣ ਪਰ ਜਦੋਂ ਤੋਂ ਸਥਾਨਕ ਸਰਕਾਰਾਂ ਵਿਭਾਗ ਉਨ੍ਹਾਂ ਵਲੋਂ ਛੱਡਿਆ ਗਿਆ ਹੈ ਉਦੋਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੇ ਹਲਕੇ 'ਚ ਅਣਗਿਣਤ ਗ਼ੈਰ-ਕਾਨੂੰਨੀ ਨਿਰਮਾਣ ਹੋ ਗਏ ਹਨ। ਹਲਕਾ ਪੂਰਬੀ ਦੇ ਬਟਾਲਾ ਰੋਡ ਦੀ ਗੱਲ ਕਰੀਏ ਤਾਂ ਧੜੱਲੇ ਨਾਲ ਉਸਾਰੀ ਹੋ ਰਹੀ ਹੈ, ਉੱਥੇ ਹੀ ਬਿਲਡਿੰਗ ਇੰਸਪੈਕਟਰ ਵੀ ਆਪਣੀਆਂ ਜੇਬਾਂ ਗਰਮ ਕਰਨ 'ਚ ਲੱਗੇ ਹੋਏ ਹਨ। ਸਿੱਧੂ ਦਾ ਖੌਫ਼ ਐੱਮ. ਟੀ . ਪੀ. ਵਿਭਾਗ ਤੋਂ ਉੱਤਰ ਗਿਆ ਹੈ ।

ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ

95 ਫ਼ੀਸਦੀ ਲੋਕ ਬਿਲਡਿੰਗ ਨੂੰ ਪੂਰਾ ਕੰਪਾਊਂਡ ਨਹੀਂ ਕਰਵਾਉਂਦੇ 
ਕੋਈ ਬਿਲਡਿੰਗ ਕਮਰਸ਼ੀਅਲ ਹੋਵੇ ਤਾਂ ਉਸਦੇ ਸੀ. ਐੱਲ. ਯੂ. ਜਮ੍ਹਾ ਹੁੰਦੇ ਹਨ ਅਤੇ ਉਹ ਉਦੋਂ ਹੀ ਕੰਪਾਊਂਡ ਵੀ ਹੋਵੇਗੀ ਜਦੋਂ ਉਸ ਦਾ ਨਕਸ਼ਾ ਪਾਸ ਹੋਵੇਗਾ। ਸੀ. ਐੱਲ. ਯੂ. ਨਾ ਜਮ੍ਹਾ ਹੋਣ 'ਤੇ ਨਿਗਮ ਦੇ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਜਿਹੜਾ ਵਿਅਕਤੀ ਨਕਸ਼ਾ ਪਾਸ ਕਰਵਾਉਂਦਾ ਹੈ ਤਾਂ ਉਹ ਨਕਸ਼ੇ ਮੁਤਾਬਕ ਬਿਲਡਿੰਗ 'ਚ ਉਸਾਰੀ ਨਹੀਂ ਕਰਵਾਉਂਦਾ। ਜੇਕਰ ਬਿਲਡਿੰਗ ਦੇ ਅੰਦਰ ਕੁਝ ਬਦਲਾਅ ਵੀ ਹੁੰਦੇ ਹਨ ਤਾਂ ਉਸਦੇ ਵੀ ਚਾਰਜਿਸ ਹੁੰਦੇ ਹਨ ਪਰ ਉਸਦੇ ਚਾਰਜਿਸ ਅੱਜ ਤਕ ਕਿਸੇ ਨੇ ਜਮ੍ਹਾ ਨਹੀਂ ਕਰਵਾਏ । ਸ਼ਹਿਰ 'ਚ 95 ਫ਼ੀਸਦੀ ਲੋਕ ਬਿਲਡਿੰਗ ਨੂੰ ਪੂਰਾ ਕੰਪਾਉਂਡ ਨਹੀਂ ਕਰਵਉਂਦੇ, ਜਿਸ ਨਾਲ ਨਿਗਮ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਕਈ ਬਿਲਡਿੰਗਾਂ ਨੂੰ ਨੋਟਿਸ ਦਿੱਤੇ ਗਏ ਅਤੇ ਖ਼ੁਦ ਬਿਲਡਿੰਗ ਮਾਲਕ ਵੀ ਗ਼ੈਰ-ਕਾਨੂੰਨੀ ਉਸਾਰੀ ਦਾ ਹਿੱਸਾ ਢਾਹੁਣ ਲਈ ਐਫੀਡੇਵਿਟ ਦਿੰਦੇ ਹਨ ਪਰ ਉਹ ਉਸ ਗ਼ੈਰ-ਕਾਨੂੰਨੀ ਉਸਾਰੀ ਨੂੰ ਢਾਹੁੰਦਾ ਨਹੀਂ ਹੈ । ਕੁਝ ਲੋਕ ਨਿਗਮ ਵਿਚ ਖ਼ੁਦ ਹੀ ਆਰਕੀਟੈਕਟ ਬਣ ਕੇ ਲੋਕਾਂ ਤੋਂ ਪੈਸੇ ਠੱਗ ਰਹੇ ਹਨ।

ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਸਰਕਾਰ ਦੀ ਫ਼ੂਕੀ ਅਰਥੀ

ਕੀ ਕਹਿਣਾ ਹੈ ਅਡੀਸ਼ਨਲ ਕਮਿਸ਼ਨਰ ਦਾ 
ਅੰਮ੍ਰਿਤਸਰ ਦੇ ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਕਿਹਾ ਕਿ ਸਾਰੀਆਂ ਬਿਲਡਿੰਗਾਂ ਦੇ ਨਕਸ਼ੇ ਚੈੱਕ ਕਰਵਾ ਲੈਂਦੇ ਹਾਂ। ਇਨ੍ਹਾਂ ਬਿਲਡਿੰਗ ਨੂੰ ਮੌਕੇ 'ਤੇ ਜਾ ਕੇ ਚੈੱਕ ਕੀਤਾ ਜਾਵੇਗਾ। ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ । 


Baljeet Kaur

Content Editor

Related News