ਅੰਮ੍ਰਿਤਸਰ : ਗੋਲੀ ਚੱਲਣ ਨਾਲ ਇਲਾਕੇ ''ਚ ਫੈਲੀ ਦਹਿਸ਼ਤ

Monday, Jan 14, 2019 - 03:01 AM (IST)

ਅੰਮ੍ਰਿਤਸਰ : ਗੋਲੀ ਚੱਲਣ ਨਾਲ ਇਲਾਕੇ ''ਚ ਫੈਲੀ ਦਹਿਸ਼ਤ

ਅੰਮ੍ਰਿਤਸਰ, (ਬੌਬੀ)- ਥਾਣਾ ਡੀ-ਡਵੀਜ਼ਨ ਅਧੀਨ ਆਉਂਦੇ ਖੇਤਰ ਗੇਟ ਖਜ਼ਾਨਾ ਦੀ ਗਲੀ ਜੱਟਾਂ ਵਾਲੀ 'ਚ ਦੇਰ ਰਾਤ ਅਕਸ਼ੇ ਨਾਂ ਦੇ ਨੌਜਵਾਨ ਵੱਲੋਂ ਹਵਾਈ ਫਾਇਰ ਕਰਨ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਗਲੀ ਦੇ ਬਾਹਰ ਲੋਕ ਲੋਹੜੀ ਮਨਾ ਕਰ ਰਹੇ ਸਨ। ਹਵਾ 'ਚ ਚਲਾਈ ਗੋਲੀ ਨਰਿੰਦਰ ਕੁਮਾਰ ਦੀ ਬਾਲਕੋਨੀ 'ਚ ਜਾ ਕੇ ਲੱਗੀ। ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਗੋਲੀ ਚਲਾਉਣ ਵਾਲਾ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੇ ਏ. ਸੀ. ਪੀ. ਨਰਿੰਦਰ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


author

KamalJeet Singh

Content Editor

Related News