ਡਰੱਗ ਸਮਗਲਰਾਂ ''ਤੇ ਕਾਰਵਾਈ ਨਾ ਕਰਨ ''ਤੇ 5 ਏ.ਐੱਸ.ਆਈ ਮੁਅੱਤਲ

Monday, Jul 09, 2018 - 03:32 PM (IST)

ਡਰੱਗ ਸਮਗਲਰਾਂ ''ਤੇ ਕਾਰਵਾਈ ਨਾ ਕਰਨ ''ਤੇ 5 ਏ.ਐੱਸ.ਆਈ ਮੁਅੱਤਲ

ਅੰਮ੍ਰਿਤਸਰ (ਇੰਦਰਜੀਤ) : ਡਰੱਗ ਸਮਗਲਰਾਂ ਖਿਲਾਫ ਕਾਰਵਾਈ ਨਾ ਕਰਨ 'ਤੇ ਪੰਜਾਬ ਪੁਲਸ ਨੇ 5 ਅਧਿਕਾਰੀਆਂ ਨੂੰ ਮੁਅੱਤਲ ਕਰ ਦੇ ਨਾਲ 3 ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਆਈ.ਜੀ. ਬਾਰਡਰ ਰੇਂਜ ਐੱਸ.ਪੀ.ਐੱਸ ਪਰਮਾਰ ਨੇ ਕੀਤੀ। ਇਨ੍ਹਾਂ ਪੁਲਸ ਕਰਮਚਾਰੀਆਂ 'ਚ ਬਲਕਲਾ, ਜੰਡਿਆਲਾ, ਨਵਾਪਿੰਡ, ਤਾਨਹਗੜ੍ਹ ਤੇ ਬਟਾਲਾ ਦੇ ਚੌਂਕੀ ਇੰਚਾਰਜ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 3 ਥਾਣਿਆਂ ਦੇ ਐੱਸ. ਐੱਚ. ਓ. ਨੂੰ ਨੋਟਿਸ ਜਾਰੀ ਕਰ ਉਨ੍ਹਾਂ ਨੂੰ ਆਪਣੇ ਕਾਰਜ-ਪ੍ਰਣਾਲੀ ਨੂੰ ਸੁਧਾਰਨ ਲਈ ਕਿਹਾ ਹੈ। ਇਸ 'ਚ ਅਜਨਾਲਾ, ਚਾਟੀਵਿੰਡ ਤੇ ਖਲਸੀਆਂ ਦੇ ਐੱਸ. ਐੱਚ. ਓ ਸ਼ਾਮਲ ਹਨ। 
 


Related News