ਡਰੋਨ ਰਾਹੀਂ ਰਾਵੀ ਇਲਾਕੇ ਤੋਂ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ''ਚ ਆਈ. ਐੱਸ. ਆਈ.

12/07/2020 11:27:13 AM

ਅੰਮ੍ਰਿਤਸਰ (ਨੀਰਜ) : ਪੰਜਾਬ 'ਚ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਦੇ ਦਾਖਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਸਾਬਤ ਹੋ ਚੁੱਕਿਆ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਪੰਜਾਬ 'ਚ ਇਕ ਵਾਰ ਫ਼ਿਰ ਜਿੱਥੇ ਤੀਸਰੇ ਹਮਲੇ ਦੀ ਫ਼ਿਰਾਕ 'ਚ ਹੈ, ਉੱਥੇ ਹੀ ਧਾਰਮਿਕ ਕੱਟੜਤਾ ਦੀ ਆੜ 'ਚ ਪੰਜਾਬ ਦਾ ਮਾਹੌਲ ਵੀ ਖ਼ਰਾਬ ਕਰਨਾ ਚਾਹੁੰਦੀ ਹੈ। ਇਸ ਲਈ ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਵੀ ਦਰਿਆ ਨਾਲ ਲੱਗਦਾ ਸਰਹੱਦੀ ਇਲਾਕਾ ਵੀ ਚੁਣਿਆ ਗਿਆ ਹੈ। ਇਸ ਇਲਾਕੇ 'ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਡਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਦੋ ਦਿਨ ਪਹਿਲਾਂ ਹੀ ਇਸ ਇਲਾਕੇ 'ਚ ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਡਰੋਨ ਵੇਖ ਕੇ ਦਰਜਨਾਂ ਗੋਲੀਆਂ ਵੀ ਦਾਗੀਆਂ ਸਨ ਪਰ ਨਾ ਤਾਂ ਡਰੋਨ ਦਾ ਪਤਾ ਚੱਲਿਆ, ਨਾ ਹੀ ਡਰੋਨ ਰਾਹੀਂ ਸੁੱਟੀ ਗਈ ਕੋਈ ਸ਼ੱਕੀ ਚੀਜ਼ ਪੁਲਸ ਜਾਂ ਬੀ. ਐੱਸ. ਐੱਫ਼. ਦੇ ਹੱਥ ਲੱਗ ਸਕੀ, ਜਦੋਂ ਕਿ ਬੀ. ਐੱਸ. ਐੱਫ. ਅਤੇ ਦਿਹਾਤੀ ਪੁਲਸ ਨੇ ਮਿਲ ਕੇ ਇਸ ਇਲਾਕੇ 'ਚ ਵੱਡਾ ਸਰਚ ਆਪ੍ਰੇਸ਼ਨ ਵੀ ਚਲਾਇਆ। ਇਸ ਇਲਾਕੇ 'ਚ ਦੋ ਸਾਲ ਪਹਿਲਾਂ ਰਾਜਾਸਾਂਸੀ ਦੇ ਪਿੰਡ ਅਦਲੀਵਾਲ 'ਚ ਬੰਬ ਵਿਸਫ਼ੋਟ ਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ, ਜਿਸ 'ਚ ਪਾਕਿਸਤਾਨ ਮੇਡ ਸ਼ਕਤੀਸ਼ਾਲੀ ਹੈਂਡ ਗ੍ਰਨੇਡ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਇਲਾਕੇ 'ਚ 6 ਫ਼ਰਵਰੀ 2018 ਨੂੰ ਬੀ. ਐੱਸ. ਐੱਫ਼. ਨੇ ਹਥਿਆਰਾਂ ਦਾ ਵੱਡਾ ਜਖ਼ੀਰਾ ਜ਼ਬਤ ਕੀਤਾ ਸੀ, ਜਿਸ 'ਚ 3 ਏ. ਕੇ. 47 ਅਸਾਲਟ , 6 ਹੈਂਡ ਗ੍ਰਨੇਡ , 250 ਜ਼ਿੰਦਾ ਕਾਰਤੂਸ, 2 ਪਿਸਤੌਲ ਅਤੇ 8 ਮੈਗਜ਼ੀਨ ਜ਼ਬਤ ਕੀਤੇ ਗਏ ਸਨ।

ਇਹ ਵੀ ਪੜ੍ਹੋ :  ਸੁਖਬੀਰ ਵਲੋਂ ਅਕਾਲੀਆਂ ਤੇ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੀ ਹਮਾਇਤ ਕਰਨ ਦੀ ਅਪੀਲ

ਜਿਹੜੇ ਖੇਤਰ ਵਿਚੋਂ ਹਥਿਆਰਾਂ ਦਾ ਜ਼ਖੀਰਾ ਫੜ੍ਹਿਆ ਗਿਆ ਸੀ, ਉਹ ਅਜਨਲਾ ਅਤੇ ਗੁਰਦਾਸਪੁਰ ਦਾ ਇਕ ਮਿਲਿਆ-ਜੁਲਿਆ ਇਲਾਕਾ ਹੈ, ਜਿੱਥੋਂ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਅਤੇ ਬੀ. ਐੱਸ. ਐੱਫ. ਗੁਰਦਾਸਪੁਰ ਸੈਕਟਰ ਦੀ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ। ਬੀ. ਐੱਸ. ਐੱਫ਼. ਵਲੋਂ ਜ਼ਬਤ ਕੀਤੇ ਗਏ ਖਤਰਨਾਕ ਹਥਿਆਰ ਕਿਸੇ ਵੀ ਫ਼ੌਜੀ ਦਸਤੇ ਜਾਂ ਮੁੰਬਈ ਹਮਲੇ ਵਰਗੇ ਕਾਂਡ ਨੂੰ ਦੁਹਰਾਉਣ ਲਈ ਸਮਰੱਥ ਸਨ। ਮੁੰਬਈ ਹਮਲੇ ਵਿਚ ਵੀ ਅੱਤਵਾਦੀ ਅਜਮਲ ਕਸਾਬ ਅਤੇ ਉਸਦੇ ਸਾਥੀਆਂ ਨੇ ਏ. ਕੇ. 47 ਅਸਾਲਟ , ਹੈਂਡ ਗ੍ਰਨੇਡ ਅਤੇ ਪਿਸਤੌਲ ਦੀ ਹੀ ਵਰਤੋਂ ਕੀਤੀ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਡਾਕਟਰ ਓਬਰਾਏ, ਕੀਤਾ ਇਹ ਐਲਾਨ

ਕਾਮਰੇਡ ਬਲਵਿੰਦਰ ਸਿੰਘ ਹੱਤਿਆਕਾਂਡ 'ਚ ਵੀ ਅੱਤਵਾਦੀ ਸਾਜਿਸ਼ ਦਾ ਐਂਗਲ 
ਹਾਲ ਹੀ 'ਚ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਵਿਚ ਸੂਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਹੱਤਿਆਕਾਂਡ ਵਿਚ ਵੀ ਅੱਤਵਾਦੀ ਸਾਜਿਸ਼ ਦਾ ਇਕ ਐਂਗਲ ਸੁਰੱਖਿਆ ਏਜੰਸੀਆਂ ਵੱਲੋਂ ਵੇਖਿਆ ਜਾ ਰਿਹਾ ਹੈ ਅਤੇ ਬਲਵਿੰਦਰ ਸਿੰਘ ਦਾ ਪਰਿਵਾਰ ਵੀ ਅੱਤਵਾਦੀ ਸਾਜਿਸ਼ ਦੀ ਹੀ ਗੱਲ ਕਹਿ ਰਿਹਾ ਹੈ। ਇਸ ਇਲਾਕੇ ਵਿਚ ਡਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਵੀ ਫੜੀ ਜਾ ਚੁੱਕੀ ਹੈ, ਜਿਸਦੀ ਐੱਨ. ਆਈ. ਏ. ਤੋਂ ਅਜੇ ਤਕ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ :  ਘਰ ਦੇ ਭੇਤੀ ਨੇ ਬਣਾਈ ਸੀ ਸੇਲਜ਼ਮੈਨ ਤੋਂ ਲੱਖਾਂ ਰੁਪਏ ਲੁੱਟਣ ਦੀ ਯੋਜਨਾ, ਇੰਝ ਖੁਲ੍ਹਿਆ ਭੇਤ

ਹੈਰੋਇਨ ਸਮੱਗਲਰ ਨਹੀਂ ਮੰਗਵਾਉਂਦੇ ਹਥਿਆਰਾਂ ਦੀ ਖੇਪ 
ਆਮ ਤੌਰ 'ਤੇ ਭਾਰਤ-ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ 553 ਕਿ. ਮੀ. ਲੰਬੇ ਬਾਰਡਰ 'ਤੇ ਬਹੁਤ ਘੱਟ ਮਾਮਲੇ ਅਜਿਹੇ ਸਾਹਮਣੇ ਆਏ ਹਨ ਜਦੋਂ ਹੈਰੋਇਨ ਸਮੱਗਲਰ ਨੇ ਹਥਿਆਰਾਂ ਦਾ ਜ਼ਖੀਰਾ ਮੰਗਵਾਇਆ ਹੋਵੇ। ਆਮ ਤੌਰ 'ਤੇ ਹੈਰੋਇਨ ਸਮੱਗਲਰ ਸਿਰਫ਼ ਹੈਰੋਇਨ ਦੀ ਖੇਪ ਹੀ ਪਾਕਿਸਤਾਨ ਤੋਂ ਮੰਗਵਾਉਂਦੇ ਹਨ ਹਾਂ। ਇਕ ਜੋੜਾ ਵਿਦੇਸ਼ੀ ਪਿਸਤੌਲ ਅਤੇ ਹੈਰੋਇਨ ਦੀ ਖੇਪ ਸਮੇਤ ਜ਼ਰੂਰ ਫੜਿਆ ਜਾ ਚੁੱਕਾ ਹੈ ਪਰ ਹੈਂਡ ਗ੍ਰਨੇਡ , ਏ. ਕੇ. 47 ਅਤੇ 250 ਜ਼ਿੰਦਾ ਕਾਰਤੂਸ ਫੜੇ ਜਾਣਾ ਇਹ ਸਾਬਤ ਕਰਦਾ ਸੀ ਕਿ ਹਥਿਆਰਾਂ ਦਾ ਇਹ ਜ਼ਖੀਰਾ ਕਿਸੇ ਸਮੱਗਲਰ ਨੇ ਨਹੀਂ, ਅੱਤਵਾਦੀ ਸੰਗਠਨ ਨੇ ਹੀ ਮੰਗਵਾਇਆ ਸੀ, ਜਿਸਨੂੰ ਬੀ. ਐੱਸ. ਐੱਫ. ਨੇ ਨਾਕਾਮ ਕਰ ਦਿੱਤਾ ਸੀ। ਫਿਲਹਾਲ ਮੌਜੂਦਾ ਹਾਲਾਤ ਵਿਚ ਇਕ ਵਾਰ ਫਿਰ ਠੰਡਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਸਰਹੱਦੀ ਇਲਾਕੇ ਵਿਚ ਧੁੰਦ ਵੀ ਪੈ ਰਹੀ ਹੈ, ਜਿਸ ਨਾਲ ਸਾਊਂਡਲੈੱਸ ਡਰੋਨ ਰਾਹੀਂ ਆਸਾਨੀ ਨਾਲ ਹਥਿਆਰਾਂ ਦੀ ਖੇਪ ਸੁੱਟੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

ਸਭ ਤੋਂ ਵੱਡਾ ਹੈਰੋਇਨ ਸਮੱਗਲਰ ਚੀਤਾ ਵੀ ਹਿਜ਼ਬੁਲ ਨੂੰ ਕਰ ਰਿਹਾ ਸੀ ਫੰਡਿੰਗ 
ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ 532 ਕਿਲੋ ਹੈਰੋਇਨ ਮੰਗਵਾਉਣ ਵਾਲਾ ਸਭ ਤੋਂ ਵੱਡਾ ਹੈਰੋਇਨ ਸਮੱਗਲਰ ਰਣਜੀਤ ਸਿੰਘ ਚੀਤਾ ਵੀ ਹਿਜਬੁਲ ਮੁਜ਼ਾਹਦੀਨ ਨੂੰ ਹੀ ਕਰੋੜਾਂ ਰੁਪਏ ਦੀ ਫੰਡਿੰਗ ਕਰ ਰਿਹਾ ਸੀ, ਜਿਸ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਸਮੱਗਲਰਾਂ ਅਤੇ ਅੱਤਵਾਦੀਆਂ ਨੇ ਆਪਸ ਵਿਚ ਹੱਥ ਮਿਲਾਇਆ ਹੋਇਆ ਹੈ ਅਤੇ ਅੱਤਵਾਦੀ ਹਮਲਿਆਂ ਅਤੇ ਸਮੱਗਲਿੰਗ ਵਿਚ ਇਕ-ਦੂਜੇ ਦਾ ਸਹਿਯੋਗ ਕਰ ਰਹੇ ਹਨ।

ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ

ਫੌਜੀ ਛਾਉਣੀਆਂ ਅਤੇ ਟਿਕਾਣਿਆਂ 'ਤੇ ਲਾਈ ਜਾ ਚੁੱਕੀ ਹੈ ਕੰਡਿਆਲੀ ਤਾਰ 
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਬੀ. ਐੱਸ. ਐੱਫ. ਦੇ ਨਾਲ-ਨਾਲ ਫੌਜ ਵੀ ਪੂਰੀ ਤਰ੍ਹਾਂ ਅਲਰਟ ਹੈ। ਹਾਲ ਹੀ ਵਿਚ ਬੀ. ਐੱਸ. ਐੱਫ. ਵੱਲੋਂ ਪੰਜਾਬ ਦੀਆਂ ਸੰਵੇਦਨਸ਼ੀਲ ਬੀ. ਓ. ਪੀ. ਜ਼. 'ਤੇ ਨਫਰੀ ਵਧਾਈ ਗਈ ਹੈ ਅਤੇ ਇਸ ਤੋਂ ਇਲਾਵਾ ਬਟਾਲੀਅਨਾਂ ਤਾਇਨਾਤ ਕੀਤੀਆਂ ਗਈਆਂ ਹਨ। ਕੋਰੋਨਾ ਕਾਲ ਵਿਚ ਪਾਕਿਸਤਾਨੀ ਸਮਝੌਤਾ ਐਕਸਪ੍ਰੈੱਸ, ਮਾਲ-ਗੱਡੀ ਅਤੇ ਜੰਮੂ-ਕਸ਼ਮੀਰ ਦਾ ਬਾਰਟਰ ਟ੍ਰੇਡ ਬੰਦ ਹੋਣ ਤੋਂ ਬਾਅਦ ਜ਼ਮੀਨੀ ਰਸਤੇ ਤੋਂ ਹੈਰੋਇਨ ਦੀ ਸਮੱਗਲਿੰਗ ਵੀ ਦੁੱਗਣੀ ਤੋਂ ਜ਼ਿਆਦਾ ਹੋਈ ਹੈ । ਫੌਜੀ ਛਾਉਣੀਆਂ ਅਤੇ ਫੌਜੀ ਟਿਕਾਣਿਆਂ ਦੇ ਚਾਰੇਂ ਪਾਸਿਓ ਫੌਜ ਵੱਲੋਂ ਜਬਰਦਸਤ ਸੁਰੱਖਿਆ ਚੱਕਰ ਬਣਾਇਆ ਗਿਆ ਹੈ । ਆਸਪਾਸ ਕੰਡਿਆਲੀ ਤਾਰ ਅਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਵਾਨੀਅਤ : ਘਰ 'ਚ ਇਕੱਲੀ ਜਨਾਨੀ ਨਾਲ ਜਬਰ-ਜ਼ਿਨਾਹ, ਰੌਲਾ ਪਾਉਣ 'ਤੇ ਮੂੰਹ 'ਚ ਤੁੰਨ੍ਹਿਆ ਕੱਪੜਾ

ਪਾਕਿਸਤਾਨ 'ਚ ਡੇਰਾ ਜਮਾਈ ਬੈਠੇ ਹਨ ਕੱਟੜਪੰਥੀ ਖਾਲਿਸਤਾਨੀ ਸੰਗਠਨ 
ਰਾਜਾਸਾਂਸੀ ਦੇ ਅਦਲੀਵਾਲ ਨਿਰੰਕਾਰੀ ਸਤਿਸੰਗ ਬੰਬ ਬਲਾਸਟ ਕਾਂਡ ਵਿਚ ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਹਮਲਾ ਕਿਸ ਸੰਗਠਨ ਨੇ ਕੀਤਾ ਹੈ। ਸਤਿਸੰਗ ਭਵਨ ਦੇ ਗੇਟ ਕੀਪਰ ਵੱਲੋਂ ਦੱਸਿਆ ਗਿਆ ਸੀ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੇ ਦਸਤਾਰ ਸਜਾਈ ਹੋਈ ਸੀ ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਇਹ ਹਮਲਾ ਕਿਸੇ ਕੱਟੜਪੰਥੀ ਖਾਲਿਸਤਾਨੀ ਸਮਰਥਕ ਦਲ ਵੱਲੋਂ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਅਜੇ ਤਕ ਇਸ ਮਾਮਲੇ ਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਨਿਰੰਕਾਰੀ ਸਮਾਜ ਅਤੇ ਕੱਟੜਪੰਥੀ ਸਿੱਖ ਸੰਗਠਨਾਂ ਦੀ ਆਪਸੀ ਖਿੱਚੋਤਾਣ ਕਾਫ਼ੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਭਾਰਤ ਵਿਚ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਕੱਟੜਪੰਥੀਆਂ ਨੂੰ ਅੱਜ ਵੀ ਪਾਕਿਸਤਾਨ ਸਰਕਾਰ ਨੇ ਸ਼ਰਨ ਦਿੱਤੀ ਹੋਈ ਹੈ, ਜਿਸ ਵਿਚ ਗੋਪਾਲ ਸਿੰਘ ਚਾਵਲਾ ਇਕ ਵੱਡਾ ਨਾਂ ਹੈ।

ਇਹ ਵੀ ਪੜ੍ਹੋ : ਤਰਨਤਾਰਨ 'ਚੋਂ ਨਾਬਾਲਗ ਬੱਚਾ ਅਗਵਾ

ਹਿੰਦੂ ਨੇਤਾ ਵਿਪਨ ਸ਼ਰਮਾ ਦਾ ਕਤਲ ਕਰਦੇ ਸਮੇਂ ਵੀ ਗੈਂਗਸਟਰਾਂ ਨੇ ਧਾਰਨ ਕੀਤਾ ਸੀ ਸਿੱਖ ਪਹਿਰਾਵਾ 
ਹਿੰਦੂ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਕਰਦੇ ਸਮੇਂ ਵੀ ਗੈਂਗਸਟਰਾਂ ਨੇ ਜਾਣਬੁੱਝ ਕੇ ਸਿੱਖ ਪਹਿਰਾਵਾ ਧਾਰਨ ਕੀਤਾ ਸੀ, ਤਾਂ ਕਿ ਪੁਲਸ ਜਾਂਚ ਨੂੰ ਭਟਕਾਇਆ ਜਾ ਸਕੇ ਅਤੇ ਹਿੰਦੂ-ਸਿੱਖ ਏਕਤਾ ਨੂੰ ਭੰਗ ਕੀਤਾ ਜਾ ਸਕੇ ਪਰ ਪੁਲਸ ਦੀ ਚੌਕਸੀ ਕਾਰਣ ਗੈਂਗਸਟਰ ਸਾਰਜ ਸਿੰਘ ਮਿੰਟੂ ਅਤੇ ਗੈਂਗਸਟਰ ਸ਼ੁਭਮ ਦਾ ਨਾਂ ਸਾਹਮਣੇ ਆਇਆ, ਜੋ ਪੁਲਸ ਦੀ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਸਮੇਂ ਆਰ. ਐੱਸ. ਐੱਸ. ਆਗੂਆਂ ਦੀ ਹੱਤਿਆ ਕੀਤੇ ਜਾਣ ਦੇ ਕਈ ਮਾਮਲੇ ਆਏ ਸਨ ਅਤੇ ਪੁਲਸ ਵੀ ਕੱਟੜਪੰਥੀ ਖਾਲਿਸਤਾਨੀ ਸਮਰਥਕਾਂ ਦੇ ਐਂਗਲ ਦੀ ਜਾਂਚ ਕਰ ਰਹੀ ਸੀ ।


Baljeet Kaur

Content Editor

Related News