ਹੁਣ ਅੰਮ੍ਰਿਤਸਰ ਤੋਂ ‘ਦਿੱਲੀ ਫਿਰ ਦੂਰ ਨਹੀਂ’: VVIP ਰੇਲਗੱਡੀ ਸ਼ਤਾਬਦੀ ਅੰਮ੍ਰਿਤਸਰ ਤੋਂ ਹੋਈ ਰਵਾਨਾ
Friday, Jul 02, 2021 - 11:18 AM (IST)
ਅੰਮ੍ਰਿਤਸਰ (ਜਸ਼ਨ) - ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਣ ਮਗਰੋਂ ਰੇਲਵੇ ਵਿਭਾਗ ਫਿਰ ਤੋਂ ਹਰਕਤ ’ਚ ਆ ਗਿਆ ਹੈ। ਰੇਲਵੇ ਵਿਭਾਗ ਵਲੋਂ ਕਈ ਸਪੈਸ਼ਲ ਟਰੇਨਾਂ ਨੂੰ ਚਲਾਉਣ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਕਾਫ਼ੀ ਦਿਨਾਂ ਮਗਰੋਂ (ਲਗਭਗ ਡੇਢ-ਦੋ ਮਹੀਨਾ ਬਾਅਦ) ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਉੱਤਰ ਭਾਰਤ ਦੀ ਵੀ. ਵੀ. ਆਈ. ਪੀ. ਆਖੀ ਜਾਣ ਵਾਲੀ ਰੇਲਗੱਡੀ ਨੰਬਰ 4054 ਸ਼ਤਾਬਦੀ ਐਕਸਪ੍ਰੈੱਸ ਸਪੈਸ਼ਲ ਰੇਲਗੱਡੀ ਵੀਰਵਾਰ ਨੂੰ ਨਵੀਂ ਦਿੱਲੀ ਵੱਲ ਰਵਾਨਾ ਕੀਤੀ ਗਈ। ਉਕਤ ਰੂਟ ਦੀ ਰੇਲਗੱਡੀ ਦੇ ਬੰਦ ਹੋਣ ਨਾਲ ਦਿੱਲੀ ਜਾਣ ਵਾਲੇ ਮੁਸਾਫਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)
ਇਸ ਦੇ ਇਲਾਵਾ ਇਸ ਰੇਲਗੱਡੀ ਦੇ ਬੰਦ ਹੋਣ ਨਾਲ ਰੇਲਵੇ ਦੇ ਰੈਵੇਨਿਊ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ। ਵੀਰਵਾਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਵੱਲ ਰੇਲਗੱਡੀ ’ਚ ਪੂਰੀ ਗੁਣਵਤਾ ਨਾਲ ਯਾਤਰੀ ਨਹੀਂ ਸਨ ਅਤੇ ਪੂਰੀ ਰੇਲਗੱਡੀ ’ਚ 662 ਦੇ ਲਗਭਗ ਯਾਤਰੀ ਦਿੱਲੀ ਵੱਲ ਗੱਡੀ ’ਚ ਸਵਾਰ ਹੋਏ। ਇਸ ਤਰ੍ਹਾਂ ਅਨੁਮਾਨ ਮੁਤਾਬਕ 380 ਦੇ ਲਗਭਗ ਸੀਟਾਂ (ਖਾਲੀ) ਸੀ ਪਰ ਇਸ ਰੇਲਗੱਡੀ ਦੇ ਚੱਲਣ ਨਾਲ ਮੁਸਾਫ਼ਰਾਂ ’ਚ ਕਾਫ਼ੀ ਉਤਸ਼ਾਹਿਤ ਹੈ। ਰੇਲਵੇ ਸਟੇਸ਼ਨ ਅੰਦਰ ਵੀ ਟੀ. ਟੀ. ਸਿਰਫ਼ ਉਨ੍ਹਾਂ ਮੁਸਾਫਰਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਰਹੇ ਸਨ, ਜਿਨ੍ਹਾਂ ਕੋਲ ਉਕਤ ਸਫਰ ’ਤੇ ਜਾਣ ਦੀ ਟਿਕਟ ਸੀ ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ