ਅੱਗ ਦਾ ਸ਼ਿਕਾਰ ਝੁੱਗੀਆਂ ਵਾਲਿਆਂ ਦੀ ਮਦਦ ਲਈ ਵਧਿਆ ਕਾਂਗਰਸ ਦਾ ਹੱਥ

Saturday, Jun 29, 2019 - 03:52 PM (IST)

ਅੱਗ ਦਾ ਸ਼ਿਕਾਰ ਝੁੱਗੀਆਂ ਵਾਲਿਆਂ ਦੀ ਮਦਦ ਲਈ ਵਧਿਆ ਕਾਂਗਰਸ ਦਾ ਹੱਥ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਚਮਰੰਗ ਰੋਡ 'ਤੇ ਅੱਗ ਦਾ ਸ਼ਿਕਾਰ ਹੋਏ ਝੁੱਗੀਆਂ ਵਾਲਿਆਂ ਦੀ ਮਦਦ ਲਈ ਸਮਾਜ ਸੇਵੀ ਤੇ ਸ਼ਹਿਰ ਵਾਸੀ ਲਗਾਤਾਰ ਅੱਗੇ ਆ ਰਹੇ ਹਨ ਤੇ ਪੀੜਤਾਂ ਦੀ ਮਦਦ ਕਰ ਰਹੇ ਹਨ। ਇਸੇ ਕੜੀ ਤਹਿਤ ਕਾਂਗਰਸੀ ਆਗੂ ਗੁਰਜੀਤ ਸਿੰਘ ਸੰਧੂ ਨੇ ਪੀੜਤ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਖਾਣ-ਪੀਣ ਦਾ ਸਾਮਾਨ ਦਿੱਤਾ ਤੇ ਸੌਣ ਲਈ 100 ਮੰਜੇ ਭੇਟ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਧੂ ਨੇ ਦੱਸਿਆ ਕਿ ਵਿਧਾਇਕ ਇੰਦਰਬੀਰ ਬੁਲਾਰੀਆ ਵਲੋਂ ਇਹ ਸਾਮਾਨ ਭੇਜਿਆ ਗਿਆ ਹੈ। ਉਨ੍ਹਾਂ ਨੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਇਨ੍ਹਾਂ ਗਰੀਬਾਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ। 

ਦੱਸ ਦੇਈਏ ਕਿ 27 ਜੂਨ ਨੂੰ ਚਮਰੰਗ ਰੋਡ 'ਤੇ ਬਣੀਆਂ 100 ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ ਸੀ, ਜਿਸ ਵਿਚ ਇਨ੍ਹਾਂ ਗਰੀਬਾਂ ਦਾ ਸਭ ਕੁਝ ਕੁਝ ਸੜ ਕੇ ਸਵਾਹ ਹੋ ਗਿਆ ਸੀ।  


author

Baljeet Kaur

Content Editor

Related News