ਅੰਮ੍ਰਿਤ ਵੇਲੇ ਦੀ ਚੌਂਕੀ ਸਾਹਿਬ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

Saturday, Jun 13, 2020 - 11:44 AM (IST)

ਅੰਮ੍ਰਿਤ ਵੇਲੇ ਦੀ ਚੌਂਕੀ ਸਾਹਿਬ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਅੰਮ੍ਰਿਤਸਰ (ਅਨਜਾਣ) : ਅੰਮ੍ਰਿਤ ਵੇਲੇ ਦੀ ਚੌਂਕੀ ਸਾਹਿਬ ਦੀ ਸੰਗਤ ਨੇ ਕੋਰੋਨਾ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਪੂਰੇ ਵਿਸ਼ਵ ਦੇ ਭਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਅਰਦਾਸ ਕੀਤੀ। ਚੌਂਕੀ ਸਾਹਿਬ ਦੇ ਮੁੱਖ ਸੇਵਾਦਾਰ ਨੇ ਕਿਹਾ ਕਿ ਜਦੋਂ-ਜਦੋਂ ਵੀ ਲੋਕਾਈ 'ਤੇ ਸੰਕਟ ਆਉਂਦੇ ਨੇ ਤਾਂ ਸਾਰੇ ਹੀਲੇ ਵਸੀਲੇ ਫੇਲ੍ਹ ਹੋ ਜਾਂਦੇ ਹਨ। ਤਦ ਅਕਾਲ ਪੁਰਖ ਵਾਹਿਗੁਰੂ ਆਪ ਅੰਗ ਸੰਗ ਸਹਾਈ ਹੁੰਦਾ ਹੈ। ਕੋਰੋਨਾ ਮਹਾਮਾਰੀ ਦਾ ਸੰਕਟ ਵੀ ਗੁਰੂ ਪਾਤਸ਼ਾਹ ਦੇ ਚਰਨੀ ਲੱਗਿਆਂ ਖਤਮ ਹੋ ਜਾਣਾ ਹੈ।

ਇਹ ਵੀ ਪੜ੍ਹੋਂ : ਹੁਣ ਲੋੜਵੰਦ ਖੁਸਰਿਆਂ ਦੇ ਚੁੱਲ੍ਹੇ ਵੀ ਬਲ਼ਦੇ ਰੱਖੇਗਾ ਦੁਬਈ ਵਾਲਾ ਸਰਦਾਰ

PunjabKesariਸ੍ਰੀ ਅਖੰਡ ਪਾਠ ਸਾਹਿਬਾਨ ਦੁਬਾਰਾ ਹੋਏ ਸ਼ੁਰੂ 
ਕੋਰੋਨਾ ਨੂੰ ਲੈ ਕੇ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਖੰਡ ਪਾਠਾਂ ਦੀ ਗਿਣਤੀ ਬਹੁਤ ਘੱਟ ਗਈ ਸੀ, ਜਿਸ ਨਾਲ ਬਹੁਤ ਸਾਰੇ ਅਖੰਡਪਾਠੀ ਸਿੰਘ ਬੇਰੋਜ਼ਗਾਰ ਹੋ ਗਏ ਸਨ। 'ਜਗਬਾਣੀ/ਪੰਜਾਬ ਕੇਸਰੀ' ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਅਖੰਡ ਪਾਠੀ ਸਿੰਘਾਂ ਦੇ ਹੈੱਡ ਭਾਈ ਕੀਰਤ ਸਿੰਘ ਨੇ ਦੱਸਿਆ ਕਿ ਏਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ 40 ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਹਨ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਾਕੀ ਦੇ ਅਖੰਡ ਪਾਠ ਸਾਹਿਬ ਵੀ ਜਲਦੀ ਸ਼ੁਰੂ ਕੀਤੇ ਜਾਣ ਤਾਂ ਕਿ ਜੋ ਸਿੰਘ ਵਿਹਲੇ ਬੈਠੇ ਹਨ ਉਨ੍ਹਾਂ ਦੀ ਰੋਜ਼ੀ ਰੋਟੀ ਵੀ ਤੁਰ ਸਕੇ।

ਇਹ ਵੀ ਪੜ੍ਹੋਂ : ਦੁਖਾਂਤ : ਇੱਧਰ ਲੜਕੀ ਦੀ ਹੋਈ ਡੋਲੀ ਵਿਦਾ, ਉੱਧਰ ਮਾਂ-ਪੁੱਤ ਦੀ ਹੋਈ ਅੰਤਿਮ ਵਿਦਾਈ

PunjabKesariਸੰਗਤਾਂ ਨੇ ਮਾਣਿਆਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ 
ਕਿਵਾੜ ਖੁਲ੍ਹਣ ਉਪਰੰਤ ਅੰਮ੍ਰਿਤ ਵੇਲੇ ਸੇਵਾ ਵਾਲੀਆਂ ਤੇ ਬਾਹਰੀ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੀਆਂ। ਉਨ੍ਹਾਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਇਲਾਵਾ ਸਾਰਾ ਦਿਨ ਵੱਖ-ਵੱਖ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ ਤੇ ਨਿਹਾਲ ਹੋਈਆਂ। ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਡਿਊਟੀ ਸੇਵਾਦਾਰਾਂ ਤੇ ਸੰਗਤਾਂ ਨੇ ਰਲ ਮਿਲ ਕੇ ਸੰਭਾਲੀ। ਦਰਸ਼ਨਾ ਲਈ ਪਹੁੰਚੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਨਾਲ-ਨਾਲ ਜੋੜੇ ਘਰ, ਛਬੀਲ ਅਤੇ ਲੰਗਰ ਘਰ ਵਿਖੇ ਸੇਵਾ ਨਿਭਾਈ। 
 


author

Baljeet Kaur

Content Editor

Related News