ਬਾਦਲ ਅੱਜ ਕਰਨਗੇ ਖੁਲਾਸਾ, ਕਿਸ ਗੱਲ ਨੂੰ ਲੈ ਕੇ ਮੰਗੀ ਮੁਆਫੀ
Monday, Dec 10, 2018 - 10:04 AM (IST)

ਅੰਮ੍ਰਿਤਸਰ - ਦਸ ਸਾਲ ਸੱਤਾ ਦੌਰਾਨ ਪੰਥਕ ਤੇ ਰਾਜਨੀਤਿਕ ਗਲਤੀਆਂ ਦੀ ਮੁਆਫੀ ਮੰਗਣ ਲਈ ਸ੍ਰੀ ਤਖਤ ਸਾਹਿਬ ਸਥਿਤ ਰੱਖੇ ਗਏ ਸ੍ਰੀ ਅਖੰਠ ਪਾਠ ਸਾਹਿਬ 'ਚ ਹਾਜ਼ਰੀ ਲਗਾਉਣ ਤੋਂ ਬਾਅਦ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਿਛਲੇ ਦੋ ਦਿਨਾਂ ਤੋਂ ਪਰਿਵਾਰ ਸਮੇਤ ਸੇਵਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ 10 ਦਸੰਬਰ ਨੂੰ ਇਸ ਗੱਲ ਦਾ ਖੁਲਾਸਾ ਕਰਨਗੇ ਕਿ ਕਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੁਆਫੀ ਮੰਗਣ ਲਈ ਉਹ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੇਵਾ 'ਤੇ ਕੀ ਟਿੱਪਣੀ ਕਰਨਗੇ ਕਰਦੇ ਹਨ, ਇਸ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾ ਕਿਸੇ ਅਕਾਲੀ ਨੇਤਾ ਨਾਲ ਝਗੜਾ ਤੇ ਨਾ ਹੀ ਕੈਪਟਨ ਨਾਲ ਕੋਈ ਵਿਰੋਧ ਹੈ।