ਸਿੱਧੂ ਦੇ ਵਰ੍ਹੇ ਜੋਸ਼ੀ ਕਿਹਾ, ਗੁਰੂ ਨਗਰੀ ਨਾਲ ਧੋਖਾ ਕਰਨ ਦਾ ਲੱਗਾ ਪਾਪ

Sunday, Jul 21, 2019 - 04:11 PM (IST)

ਸਿੱਧੂ ਦੇ ਵਰ੍ਹੇ ਜੋਸ਼ੀ ਕਿਹਾ, ਗੁਰੂ ਨਗਰੀ ਨਾਲ ਧੋਖਾ ਕਰਨ ਦਾ ਲੱਗਾ ਪਾਪ

ਅੰਮ੍ਰਿਤਸਰ (ਸੁਮਿਤ ਖੰਨਾ) :  ਨਵਜੋਤ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਕੇ ਕੈਪਟਨ ਨੇ ਬਿਲਕੁਲ ਸਹੀ ਕੀਤਾ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾਂ ਸਿੱਧੂ ਦੇ ਪੁਰਾਣੇ ਸਾਥੀ ਰਹੇ ਅਨਿਲ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੋਸ਼ੀ ਨੇ ਕਿਹਾ ਕਿ ਸਿੱਧੂ ਦੇ ਮੂੰਹ ਤੋਂ ਇਮਾਨਦਾਰੀ ਦਾ ਮਖੌਟਾ ਉਤਰ ਗਿਆ ਹੈ। ਸਿੱਧੂ 'ਤੇ ਵਰ੍ਹਦਿਆਂ ਜੋਸ਼ੀ ਨੇ ਕਿਹਾ ਕਿ ਗੁਰੂ ਨਗਰੀ ਨਾਲ ਧੋਖਾ ਕਰਨ ਵਾਲੇ ਸਿੱਧੂ ਨੂੰ ਪਾਪਾਂ ਦੀ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਕੇ ਕੈਪਟਨ ਸਾਹਿਬ ਨੇ ਸਹੀ ਕੀਤਾ ਹੈ। ਜੋਸ਼ੀ ਭਾਜਪਾ ਵਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਕਰਵਾਏ ਗਏ ਸਮਾਗਮ 'ਚ ਇਥੇ ਪਹੁੰਚੇ ਹੋਏ ਸਨ। 

ਦੱਸ ਦੇਈਏ ਕਿ ਬਿਜਲੀ ਵਿਭਾਗ ਨਾ ਲੈਣ 'ਤੇ ਅੜ੍ਹੇ ਨਵਜੋਤ ਸਿੱਧੂ ਨੇ ਕੈਪਟਨ ਵਜ਼ਾਰਤ ਤੋਂ ਹੀ ਖੁਦ ਨੂੰ ਵੱਖ ਕਰ ਲਿਆ ਹੈ, ਜਿਸਤੋਂ ਬਾਅਦ ਉਹ ਆਪਣਿਆਂ ਤੋਂ ਲੈ ਕੇ ਵਿਰੋਧੀਆਂ ਤੱਕ ਦੇ ਨਿਸ਼ਾਨੇ 'ਤੇ ਐ ਗਏ ਹਨ।


author

Baljeet Kaur

Content Editor

Related News