ਅਕਾਲ ਤਖਤ ਸਾਹਿਬ ਨੂੰ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਤੋਂ ਇਤਰਾਜ਼ (ਵੀਡੀਓ)

Saturday, Dec 08, 2018 - 10:03 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ। 15 ਦਸੰਬਰ ਨੂੰ ਨੋਟੀਫਕੇਸ਼ਨ ਤੇ 30 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਅਕਾਲ ਤਖਤ ਸਾਹਿਬ ਨੇ ਇਸ 15 ਦਿਨਾਂ ਦੇ ਚੁਣਾਵੀ ਸਰਗਰਮੀ 'ਤੇ ਇਤਰਾਜ਼ ਜਤਾਇਆ ਹੈ। 

ਇਸ ਸਬੰਧੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਤਾਬਕ ਦਸੰਬਰ ਮਹੀਨੇ ਦੇ ਆਖਿਰੀ 15 ਦਿਨ ਸੋਗ ਵਜੋ ਮਨਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦਿਨਾਂ 'ਚ ਛੋਟੇ ਸਹਿਬਜ਼ਾਦਿਆਂ ਨੇ ਅਕਾਲ ਚਲਾਣਾ ਕੀਤਾ ਸੀ। ਚੋਣਾਂ 'ਚ ਨਸ਼ਾ ਵੰਡਣ ਤੇ ਕਰਨ ਦੀ ਬੁਰੀ ਰਵਾਇਤ ਦੇ ਮੱਦੇਨਜ਼ਰ ਅਕਾਲ ਤਖਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਚੋਣਾਂ 15 ਦਸੰਬਰ ਤੋਂ ਪਹਿਲਾਂ ਜਾਂ ਫਿਰ ਜਨਵਰੀ ਮਹੀਨੇ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਮੁਤਾਬਕ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨਦੀ ਤਾਂ ਉਨ੍ਹਾਂ ਵਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।


author

Baljeet Kaur

Content Editor

Related News