ਅੰਮ੍ਰਿਤਪਾਲ ਦੇ ਸਮਰਥਕਾਂ ਨੇ ਮੋਹਾਲੀ ’ਚ ਲਹਿਰਾਈਆਂ ਤਲਵਾਰਾਂ, ਰੋਕੇ ਜਾਣ ’ਤੇ ਪੁਲਸ ਨਾਲ ਕੀਤੀ ਧੱਕਾ-ਮੁੱਕੀ

03/19/2023 10:26:40 AM

ਮੋਹਾਲੀ/ਚੰਡੀਗੜ੍ਹ (ਨਿਆਮੀਆਂ, ਸੁਸ਼ੀਲ)-ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਧਰਨਾ ਦੇ ਰਹੇ ਕੌਮੀ ਇਨਸਾਫ਼ ਮੋਰਚੇ ਦੇ ਮੈਬਰਾਂ ਨੇ ਖਾਲਿਸਤਾਨ ਸਮਰਥਕ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਬਾਰੇ ਖ਼ਬਰ ਮਿਲਣ ਤੋਂ ਬਾਅਦ ਮੋਹਾਲੀ 'ਚ ਤਲਵਾਰਾਂ ਅਤੇ ਡੰਡੇ ਲਹਿਰਾਏ। ਸੜਕਾਂ ਦੇ ਚਾਰੇ ਪਾਸੇ ਸਮਰਥਕ ਤਲਵਾਰਾਂ ਲੈ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ।

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਮੋਹਾਲੀ ਪੁਲਸ ਨੇ ਵਾਈ. ਪੀ. ਐੱਸ. ਚੌਕ ’ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅੰਮ੍ਰਿਤਪਾਲ ਦੇ ਸਮਰਥਕਾਂ ਵਲੋਂ ਦਿਖਾਈਆਂ ਤਲਵਾਰਾਂ ਕਾਰਨ ਪੁਲਸ ਪਿੱਛੇ ਹਟ ਗਈ। ਪੁਲਸ ਜਵਾਨ ਉਨ੍ਹਾਂ ਦੇ ਨਾਲ-ਨਾਲ ਚੱਲਦੇ ਰਹੇ। ਇਸ ਦੌਰਾਨ ਆਸਪਾਸ ਦੇ ਲੋਕਾਂ ਵਿਚਕਾਰ ਡਰ ਪੈਦਾ ਹੋ ਗਿਆ। ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਛੱਤਾਂ ’ਤੇ ਚੜ੍ਹ ਗਏ।

ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਵਾਈ. ਪੀ. ਐੱਸ. ਚੌਕ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਪਹੁੰਚੇ ਸਮਰਥਕ
ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਹੱਥਾਂ 'ਚ ਤਲਵਾਰਾਂ ਅਤੇ ਹੋਰ ਹਥਿਆਰ ਲੈ ਕੇ ਵਾਈ. ਪੀ.ਐੱਸ. ਚੌਕ ’ਚ ਇਕੱਠੇ ਹੋਏ। ਉਨ੍ਹਾਂ ਨੇ ਅੰਮ੍ਰਿਤਪਾਲ ਅਤੇ ਉਸਦੇ 6 ਸਾਥੀਆਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਪੁਲਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸਮਰਥਕ ਚੌਕ ਤੋਂ ਸੋਹਾਣਾ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਪਹੁੰਚੇ। ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਸਮਰਥਕ ਇਕੱਠੇ ਹੋਏ। ਇਸ ਤੋਂ ਬਾਅਦ ਸਾਰੇ ਸਮਰਥਕ ਗੁਰਦੁਆਰੇ ਦੇ ਸਾਹਮਣੇ ਬੈਠ ਕੇ ਪਾਠ ਕਰਨ ਲੱਗੇ।

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਏਅਰਪੋਰਟ ਰੋਡ ਕੀਤਾ ਜਾਮ
ਅੰਮ੍ਰਿਤਪਾਲ ਦੇ ਸਮਰਥਕਾਂ ਨੇ ਏਅਰਪੋਰਟ ਸੜਕ ’ਤੇ ਹੰਗਾਮਾ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਮੋਹਾਲੀ ਪੁਲਸ ਨੇ ਏਅਰਪੋਰਟ ਸੜਕ ’ਤੇ ਜਾਮ ਲਗਾ ਦਿੱਤਾ। ਪੁਲਸ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਆਸਪਾਸ ਦੇ 700 ਮੀਟਰ ਦੇ ਇਲਾਕੇ 'ਚ ਫੋਰਸ ਹੀ ਫੋਰਸ ਤਾਇਨਾਤ ਕਰ ਦਿੱਤੀ। ਇਸਦੇ ਨਾਲ ਪੁਲਸ ਨੇ ਵਾਈ. ਪੀ. ਐੱਸ. ਚੌਕ ’ਤੇ ਵੀ ਫੋਰਸ ਤਾਇਨਾਤ ਕਰ ਦਿੱਤੀ।

ਇਹ ਵੀ ਪੜ੍ਹੋ- ਰੂਸ ਤੋਂ ਪਾਕਿਸਤਾਨ ਆਈ 40 ਹਜ਼ਾਰ ਟਨ ਕਣਕ ਚੋਰੀ, 67 ਸੀਨੀਅਰ ਅਧਿਕਾਰੀ ਹੋਏ ਮੁਅੱਤਲ
ਚੰਡੀਗੜ੍ਹ ਪੁਲਸ ਨੇ ਐਂਟਰੀ ਪੁਆਇੰਟਾਂ ’ਤੇ ਵਧਾਈ ਸੁਰੱਖਿਆ
ਅੰਮ੍ਰਿਤਪਾਲ ਬਾਰੇ ਖ਼ਬਰ ਮਿਲਦੇ ਹੀ ਮੋਹਾਲੀ 'ਚ ਹੰਗਾਮਾ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਸ ਅਲਰਟ ਹੋ ਗਈ। ਚੰਡੀਗੜ੍ਹ ਪੁਲਸ ਨੇ ਸਾਰੇ ਐਂਟਰੀ ਪੁਆਇੰਟਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਚੰਡੀਗੜ੍ਹ ’ਚ ਐਂਟਰੀ ਕਰਨ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਸ ਨੇ ਸੈਕਟਰ-51/52 ਸੜਕ ’ਤੇ ਬੈਰੀਕੇਡਸ ਲਾ ਕੇ ਅਤੇ ਸੁਰੱਖਿਆ ਵਧਾਈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News