ਅੰਮ੍ਰਿਤਪਾਲ ਸਿੰਘ ਜੇ ਸੱਚੇ ਸਿੱਖ ਹਨ ਤਾਂ ਤੁਰੰਤ ਪੁਲਸ ਅੱਗੇ ਆਤਮ-ਸਮਰਪਣ ਕਰਨ: ਭਾਈ ਰਣਜੀਤ ਸਿੰਘ

Sunday, Mar 26, 2023 - 08:34 AM (IST)

ਅੰਮ੍ਰਿਤਪਾਲ ਸਿੰਘ ਜੇ ਸੱਚੇ ਸਿੱਖ ਹਨ ਤਾਂ ਤੁਰੰਤ ਪੁਲਸ ਅੱਗੇ ਆਤਮ-ਸਮਰਪਣ ਕਰਨ: ਭਾਈ ਰਣਜੀਤ ਸਿੰਘ

ਪਟਿਆਲਾ, ਰੱਖੜਾ (ਰਾਣਾ)- ਪੰਜਾਬ ਅੰਦਰ ਨੌਜਵਾਨਾਂ ਨੂੰ ਹਥਿਆਰਾਂ ਰਾਹੀਂ ਭੜਕਾਉਣ ਵਾਲੇ ਭਾਈ ਅੰਮ੍ਰਿਤਪਾਲ ਜੇ ਗੁਰੂ ਦੇ ਸੱਚੇ ਸਿੱਖ ਹਨ ਤਾਂ ਉਹ ਹੁਣ ਪਿਛਲੇ 8 ਦਿਨਾਂ ਤੋਂ ਕਿਉਂ ਪਿੱਠ ਦਿਖਾ ਕੇ ਭੱਜ ਰਹੇ ਹਨ, ਜੇਕਰ ਸੱਚੇ-ਸੁੱਚੇ ਹਨ ਤਾਂ ਉਹ ਤੁਰੰਤ ਪੁਲਸ ਨੂੰ ਆਤਮ-ਸਮਰਪਣ ਕਰਨ ਕਿਉਂਕਿ ਉਨ੍ਹਾਂ ਦੀ ਵਜ੍ਹਾ ਨਾਲ ਪੰਜਾਬ ਦੇ ਭੋਲੇ-ਭਾਲੇ ਸਿੱਖ ਨੌਜਵਾਨਾਂ ਨੂੰ ਜੇਲ੍ਹ ਜਾਣ ਲਈ ਮਜਬੂਰ ਹੋਣਾ ਪਿਆ ਹੈ, ਜਿਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੇ ਇਕ ਵੀਡੀਓ ਕਲਿੱਪ ਜਾਰੀ ਕਰਕੇ ਕੀਤਾ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿੱਲੀ 'ਚ ਵੀ ਛਾਪੇਮਾਰੀ, ਪੁੱਜੀਆਂ ਪੰਜਾਬ ਪੁਲਸ ਦੀਆਂ ਟੀਮਾਂ

ਰਣਜੀਤ ਸਿੰਘ ਕਿਹਾ ਕਿ ਅੰਮ੍ਰਿਤਪਾਲ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਦੇ ਅਜੋਕੇ ਸਮੇਂ ਵਿਚ ਹਥਿਆਰਾਂ ਦੀ ਨਹੀਂ ਵਿਚਾਰਾਂ ਤੇ ਉਚ ਸਿੱਖਿਆ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ਪਾਉਣ ਵਾਲੇ ਅੰਮ੍ਰਿਤਪਾਲ ਹੁਣ ਆਪ ਪੁਲਸ ਦੇ ਡਰ ਤੋਂ ਲੁਕਦੇ ਫਿਰ ਰਹੇ ਹਨ, ਜਿਨ੍ਹਾਂ ਦੀ ਬਦੌਲਤ ਨੌਜਵਾਨਾਂ ’ਤੇ ਅੰਮ੍ਰਿਤਪਾਲ ਦਾ ਟੈਗ ਲੱਗ ਗਿਆ ਹੈ। ਜਿਹੜਾ ਵਿਅਕਤੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜਨ ਲਈ ਵੱਡੀਆਂ-ਵੱਡੀਆਂ ਗੱਲਾਂ ਮਾਰ ਰਿਹਾ ਸੀ ਉਹ ਖੁਦ ਆਪਣਾ ਬਚਾ ਕੇ ਭੱਜ ਗਿਆ ਹੈ ਅਤੇ ਨੌਜਵਾਨਾਂ ਨੂੰ ਕੁਰਾਹੇ ਪਾ ਗਿਆ ਹੈ।

ਇਹ ਵੀ ਪੜ੍ਹੋ- ਹਰਿਆਣਾ 'ਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਨੂੰ ਪਨਾਹ ਦੇਣ ਵਾਲੀ ਔਰਤ ਗ੍ਰਿਫ਼ਤਾਰ: ਪੁਲਸ

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ’ਤੇ ਅਜਿਹੇ ਭੜਕਾਊ ਲੋਕਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਿਹੜੀ ਉਮਰ ਆਈ. ਏ. ਐੱਸ., ਪੀ. ਸੀ. ਐੱਸ. ਬਣਨ ਦੀ ਹੈ, ਉਹ ਅਜਿਹੇ ਵਿਅਕਤੀਆਂ ਮਗਰ ਲੱਗ ਕੇ ਆਪਣਾ ਨੁਕਸਾਨ ਕਰ ਬੈਠਦੇ ਹਨ, ਜਿਨ੍ਹਾਂ ਦਾ ਦਰਦ ਉਨ੍ਹਾਂ ਮਾਵਾਂ ਨੂੰ ਹੈ ਜਿਨ੍ਹਾਂ ਦਾ ਇਕੱਲਾ-ਇਕੱਲਾ ਪੁੱਤ ਕੁਰਾਹੇ ਪੈ ਕੇ ਅਜਿਹੇ ਵਿਅਕਤੀਆਂ ਦੀ ਭੇਟ ਚੜ੍ਹ ਜਾਂਦਾ ਹੈ। ਦੱਸ ਦੇਈਏ ਕਿ ਪੰਜਾਬ 'ਚੋਂ ਫ਼ਰਾਰ ਹੋਏ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਸ ਦਾ ਆਪ੍ਰੇਸ਼ਨ ਜਾਰੀ ਹੈ। 

ਇਹ ਵੀ ਪੜ੍ਹੋ- Amritpal Singh 'ਤੇ ਲੱਗਾ NSA ਆਖ਼ਰ ਕੀ ਹੈ ? ਇਕ Click 'ਚ ਜਾਣੋ ਸਭ ਕੁਝ...


author

Tanu

Content Editor

Related News