ਵਿਧਾਇਕ ਢਿੱਲੋਂ ਨੇ ਖਫ਼ਾ ਹੋਏ ਬਲਾਕ ਸੰਮਤੀ ਮੈਂਬਰਾਂ ਦੀ ਨਾਰਾਜ਼ਗੀ ਕੀਤੀ ਦੂਰ

Thursday, Nov 21, 2019 - 02:44 PM (IST)

ਵਿਧਾਇਕ ਢਿੱਲੋਂ ਨੇ ਖਫ਼ਾ ਹੋਏ ਬਲਾਕ ਸੰਮਤੀ ਮੈਂਬਰਾਂ ਦੀ ਨਾਰਾਜ਼ਗੀ ਕੀਤੀ ਦੂਰ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਸੰਮਤੀ ਦੇ ਸੱਤਾਧਿਰ ਦੇ 7 ਮੈਂਬਰਾਂ ਵਲੋਂ ਲੰਘੀ 20 ਅਕਤੂਬਰ ਨੂੰ ਸਵੇਰੇ ਪ੍ਰੈਸ ਕਾਨਫਰੰਸ ਕਰ ਅਫ਼ਸਰਸ਼ਾਹੀ ਤੇ ਮਾੜੇ ਰਵੱਈਏ ਅਤੇ ਚੇਅਰਮੈਨੀ ਦੀ ਚੋਣ ਤੋਂ ਨਰਾਜ਼ਗੀ ਪ੍ਰਗਟਾਈ ਪਰ ਦੇਰ ਸ਼ਾਮ ਇਸ ਹਾਈਵੋਲਟੇਜ ਡਰਾਮੇ ਦਾ ਅੰਤ ਹੋ ਗਿਆ, ਜਦੋਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਇਨ੍ਹਾਂ ਸਾਰੇ ਖਫ਼ਾ ਹੋਏ ਬਲਾਕ ਸੰਮਤੀ ਮੈਂਬਰਾਂ ਨਾਲ ਮੀਟਿੰਗ ਕਰ ਭਰੋਸੇ 'ਚ ਲੈ ਉਨ੍ਹਾਂ ਦੀ ਨਰਾਜ਼ਗੀ ਦੂਰ ਕੀਤੀ।
ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਾਂਗਰਸ ਬਲਾਕ ਸੰਮਤੀ ਮੈਂਬਰਾਂ ਦੇ ਗਿਲ੍ਹੇ-ਸ਼ਿਕਵੇ ਸੁਣੇ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮਾਣ-ਸਨਮਾਨ ਹਮੇਸ਼ਾ ਬਹਾਲ ਰਹੇਗਾ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਕਾਂਗਰਸ ਦੇ ਚੁਣੇ ਗਏ ਬਲਾਕ ਸੰਮਤੀ ਮੈਂਬਰ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲਾਕ ਪੰਚਾਇਤ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬਲਾਕ ਸੰਮਤੀ ਮੈਂਬਰਾਂ ਦੇ ਪਿੰਡਾਂ ਦੇ ਵਿਕਾਸ ਸਬੰਧੀ ਜੋ ਵੀ ਕਾਰਜ਼ ਹਨ ਉਹ ਪਹਿਲ ਦੇ ਅਧਾਰ 'ਤੇ ਕੀਤੇ ਜਾਣ ਅਤੇ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ।


author

Babita

Content Editor

Related News