ਰਾਜਾ ਵੜਿੰਗ ਦਾ ਨਵਾਂ ਵਿਵਾਦ, ਹਨੂੰਮਾਨ ਚਾਲੀਸਾ ਦਾ ਕੀਤਾ ਅਪਮਾਨ
Saturday, Dec 29, 2018 - 07:12 PM (IST)
ਗਿੱਦੜਬਾਹਾ : ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ। ਇਹ ਵਿਵਾਦ ਵੜਿੰਗ ਵਲੋਂ ਕੀਤੇ ਗਏ ਵਿਵਾਦਤ ਟਵੀਟ ਕਰਕੇ ਪੈਦਾ ਹੋਇਆ ਹੈ। ਦਰਅਸਲ ਰਾਜਾ ਵੜਿੰਗ ਨੇ 23 ਦਸੰਬਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਹਨੂੰਮਾਨ ਚਾਲੀਸਾ ਦੀਆਂ ਕੁਝ ਸਤਰਾਂ ਲਿਖ ਕੇ ਪੋਸਟ ਕੀਤੀਆਂ ਸਨ, ਜਿਨ੍ਹਾਂ ਦਾ ਕਈ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਿੰਦੂ ਜਥੇਬੰਦੀਆਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਵਲੋਂ ਹਨੂੰਮਾਨ ਚਾਲੀਸਾ ਦੀਆਂ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੋ ਜਦੋਂ ਵਿਧਾਇਕ ਰਾਜਾ ਵੜਿੰਗ ਵਿਵਾਦ 'ਚ ਫਸੇ ਹਨ। ਇਸ ਤੋਂ ਪਹਿਲਾਂ ਵੀ ਵੜਿੰਗ ਰਾਜਸਥਾਨ ਦੇ ਵੋਟਰਾਂ ਨੂੰ ਖੰਘ ਦਾ ਦਵਾਈ (ਸ਼ਰਾਬ) ਦਾ ਸੱਦਾ ਦੇ ਕੇ ਵਿਵਾਦ ਵਿਚ ਘਰੇ ਸਨ। ਰਾਜਾ ਵੜਿੰਗ ਵਲੋਂ ਰਾਜਸਥਾਨ 'ਚ ਚੋਣ ਪ੍ਰਚਾਰ ਦੌਰਾਨ ਦਿੱਤੇ ਗਏ ਇਸ ਬਿਆਨ ਦੀ ਚੁਫੇਰਿਓਂ ਵਿਰੋਧ ਹੋਇਆ ਸੀ।