‘ਆਪ’ ਨੂੰ ਝਟਕਾ, ਆਗੂ ਅਮਨ ਵੜਿੰਗ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

07/20/2020 5:28:50 PM

ਫ਼ਰੀਦਕੋਟ (ਜਗਤਾਰ ਦੁਸਾਂਝ) - 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਹੋਂਦ ਵਿਚ ਆਈ ਸੀ। ਉਸ ਸਮੇਂ ਲੋਕਾਂ ਵਿਚ ਇਸ ਨਵੀਂ ਪਾਰਟੀ ਪ੍ਰਤੀ ਕਾਫ਼ੀ ਉਤਸ਼ਾਹ ਸੀ ਅਤੇ ਨੌਜਵਾਨ ਪੀੜੀ ਨੇ ਵੀ ਇਸ ਪਾਰਟੀ ਲਈ ਵੀ ਬਹੁਤ ਕੰਮ ਕੀਤਾ। ਜਿਸ ਕਰਕੇ ‘ਆਪ’ ਨੇ ਪੰਜਾਬ ਅੰਦਰ 4 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇਨ੍ਹਾਂ 4 ਸੀਟਾਂ ਵਿਚੋਂ ਸੰਗਰੂਰ ਤੇ ਫਰੀਦਕੋਟ ਸੀਟ ਤੋਂ ਰਿਕਾਰਡ ਤੋੜ ਜਿੱਤ ਪ੍ਰਾਪਤ ਹੋਈ ਸੀ। ਉਸ ਤੋਂ ਬਾਅਦ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾ ‘ਆਪ’ ਦੇ ਕਈ ਲੀਡਰ ਪਾਰਟੀ ਨੂੰ ਛੱਡ ਗਏ, ਜਿਸ ਕਾਰਨ ਪਾਰਟੀ ਦਾ ਕਾਫ਼ੀ ਮਾੜਾ ਹਾਲ ਰਿਹਾ। 

ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’

‘ਆਪ’ 2017 ਵਿਧਾਨ ਸਭਾ ਚੋਣਾਂ ਦੀ ਜੇਕਰ ਅੱਜ ਗੱਲ ਕੀਤੀ ਜਾਵੇ ਤਾਂ ‘ਆਪ’ ਵਿਚ ਉਹੀ ਪੁਰਾਣਾ ਕਾਟੋ ਕਲੇਸ਼ ਜਾਰੀ ਹੈ। ‘ਆਪ’ ਦੀ ਲੀਡਰਸ਼ਿਪ ਅਤੇ ਮਿਹਨਤੀ ਵਰਕਰਾਂ ਨੂੰ ਅੱਖੋਂ ਪਰੋਖੇ ਕਰਨ ਦੇ ਇਲਜਾਮ ਹੁਣ ਵੀ ਜਾਰੀ ਹਨ, ਜਿਸ ਦੇ ਚਲਦਿਆ ਅੱਜ ਫ਼ਰੀਦਕੋਟ ਤੋਂ ‘ਆਪ’ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਪਾਰਟੀ ਦੇ ਸੀਨੀਅਰ ਯੂਥ ਆਗੂ ਅਮਨਦੀਪ ਸਿੰਘ ਅਮਨ ਵੜਿੰਗ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਬੰਟੀ ਰੋਮਾਣਾ ਦੀ ਅਗਵਾਈ ’ਚ ਬਾਦਲ ਪਿੰਡ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਤੋਂ ਸਿਰੋਪਾਓ ਪਵਾ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਫਲਦਾਰ ਬੂਟਿਆਂ ਦੇ ਵੱਡੇ ਨੁਕਸਾਨ ਦਾ ਕਾਰਣ ਬਣਦੀ ਹੈ ਬਰਸਾਤਾਂ ਦੇ ਦਿਨਾਂ ’ਚ ਵਰਤੀ ਲਾਪਰਵਾਹੀ

PunjabKesari

ਇਸ ਮੌਕੇ ਗੱਲਬਾਤ ਕਰਦਿਆ ਅਮਨ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ‘ਆਪ’ ਲਈ ਦਿਨ ਰਾਤ ਮਿਹਨਤ ਕੀਤੀ ਪਰ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਦੀ ਮਿਹਨਤ ਦੀ ਕਦਰ ਨਹੀਂ ਕੀਤੀ। ਇਸੇ ਕਰਕੇ ਉਹ ਅੱਜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪੁਰਾਣੇ ਸਮੇਂ ‘ਆਪ’ ਵਿਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਰਹੇ ਸਨ ਅਤੇ ਹੁਣ ਵੀ ਉਨ੍ਹਾਂ ਨੂੰ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਦੇ ਵਿਚਾਰ ਤੇ ਨੀਤੀਆਂ ਚੰਗੀਆਂ ਲੱਗੀਆਂ, ਜਿਸ ਕਾਰਨ ਉਹ ਇਸ ਪਾਰਟੀ ਨਾਲ ਜੁੜੇ ਹਨ। 

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਮੌਕੇ ਜਦੋਂ ‘ਆਪ’ ਦੇ ਮਾਲਵਾ ਜੋਨ 2 ਦੇ ਪ੍ਰਧਾਨ ਤੇ ‘ਆਪ’ ਕੋਰ ਕਮੇਟੀ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੜਿੰਗ ‘ਆਪ’ ਦਾ ਵਰਕਰ ਸੀ। ਕੁਝ ਸਮੇਂ ਪਹਿਲਾ ਤੋਂ ਹੀ ਅਕਾਲੀ ਦਲ ਦੇ ਟੱਚ ’ਚ ਸੀ। ਉਸ ਦੀ ਪਤਨੀ ਫ਼ਰੀਦਕੋਟ ਤੋਂ ਕੌਂਸਲਰ ਹਨ ਅਤੇ ਉਨ੍ਹਾਂ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਅਕਾਲੀ ਦਲ ਦਾ ਸਾਥ ਦਿੱਤਾ ਗਿਆ। ਇਸ ਕਰਕੇ ਪਾਰਟੀ ਵਲੋਂ ਕੋਈ ਅਹੁਦਾ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ‘ਆਪ’ ਨੂੰ ਕੋਈ ਫ਼ਰਕ ਨਹੀਂ ਪੈਦਾ। ਅਮਨ ਵੜਿੰਗ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਸਮੇਂ ਬੰਟੀ ਰੋਮਾਣਾ ਤੋਂ ਇਲਾਵਾ ਫ਼ਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਸਹਿਰੀ ਸਤੀਸ਼ ਕੁਮਾਰ ,ਮਹੇਸ਼ੀ ਸਕੈਨਾ ਆਦਿ ਹਾਜ਼ਰ ਸਨ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ


rajwinder kaur

Content Editor

Related News