ਪਟਿਆਲਾ-ਰਾਜਪੁਰਾ ਬਾਈਪਾਸ ’ਤੇ ਮਿਲੀ ਖੂਨ ਨਾਲ ਲਿਬੜੀ ਆਲਟੋ ਕਾਰ, ਫੈਲੀ ਦਹਿਸ਼ਤ
Monday, Jun 13, 2022 - 12:59 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਪਟਿਆਲਾ-ਰਾਜਪੁਰਾ ਬਾਈਪਾਸ ’ਤੇ ਤ੍ਰਿਕੌਣੀ ਮਾਰਕੀਟ ਵਿਖੇ ਬੀਤੇ ਦਿਨੀਂ ਖੂਨ ਨਾਲ ਲਿਬੜੀ ਆਲਟੋ ਕਾਰ ਬਰਾਮਦ ਹੋਈ। ਇਸ ਦੀ ਪਿਛਲੀ ਸੀਟ ’ਤੇ ਖੂਨ ਦੇ ਧੱਬੇ ਲੱਗੇ ਹੋਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਐੱਸ. ਪੀ. ਸਿਟੀ-2 ਮੋਹਿਤ ਅਗਰਵਾਲ ਅਤੇ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਇੰਸਪੈਕਟਰ ਜੀ. ਐੱਸ. ਸਿਕੰਦ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਫੋਰੌਂਸਿਕ ਮਾਹਿਰਾਂ ਦੀ ਟੀਮ ਵੀ ਬੁਲਾ ਲਈ ਗਈ। ਇਨ੍ਹਾਂ ਵੱਲੋਂ ਮੌਕੇ ਤੋਂ ਸੈਂਪਲਿੰਗ ਕੀਤੀ ਗਈ।
ਇਹ ਵੀ ਪੜ੍ਹੋ : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ
ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਇਸ ਮਾਮਲੇ ’ਚ ਫਿਲਹਾਲ 364 ਆਈ. ਪੀ. ਸੀ. ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਸਿਟੀ-2 ਮੋਹਿਤ ਅਗਰਵਾਲ ਨੇ ਦੱਸਿਆ ਕਿ ਆਲਟੋ ਕਾਰ ਖੂਨ ਨਾਲ ਲਿਬੜੀ ਹੋਈ ਮਿਲੀ ਹੈ। ਚਾਲਕ ਕਾਸਿਮ ਮੁਹੰਮਦ ਜੋਕਿੰਗ ਅਰਬਨ ਅਸਟੇਟ ਬਲਬੀਰ ਕਾਲੋਨੀ ਦਾ ਰਹਿਣ ਵਾਲਾ ਹੈ। ਉਸ ਦੀ ਪਰਿਵਾਰ ਵੱਲੋਂ ਮਿਸਿੰਗ ਕੰਪਲੈਂਟ ਮਿਲੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪਰਿਵਾਰ ਦਾ ਕਹਿਣਾ ਸੀ ਕਿ ਉਹ ਰਾਤ ਨੂੰ ਇਹ ਕਹਿ ਕੇ ਗਿਆ ਕਿ ਉਹ ਦੋਸਤ ਦੇ ਘਰ ਪਾਰਟੀ ਕਰਨ ਜਾ ਰਿਹਾ ਹੈ ਪਰ ਵਾਪਸ ਨਹੀਂ ਆਇਆ। ਉਨ੍ਹਾਂ ਨੂੰ ਸ਼ੱਕ ਕਿ ਕਿਤੇ ਉਸ ਦੇ ਭਰਾ ਨਾਲ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।