ਪੰਜਾਬ ਦੇ ਸਮੂਹ ਪਟਵਾਰੀ ਤੇ ਕਾਨੂੰਗੋ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵੱਜੋਂ 2 ਦਿਨ ਦੀ ਸਮੂਹਿਕ ਛੁੱਟੀ ’ਤੇ

Wednesday, May 12, 2021 - 07:58 PM (IST)

ਪੰਜਾਬ ਦੇ ਸਮੂਹ ਪਟਵਾਰੀ ਤੇ ਕਾਨੂੰਗੋ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵੱਜੋਂ 2 ਦਿਨ ਦੀ ਸਮੂਹਿਕ ਛੁੱਟੀ ’ਤੇ

ਭਵਾਨੀਗੜ੍ਹ,(ਕਾਂਸਲ)- ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ ਪਟਵਾਰੀ ਅਤੇ ਕਾਨੂੰਗੋ ਦੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵੱਜੋ ਪੰਜਾਬ ਭਰ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਅੱਜ ਮਿਤੀ 12 ਅਤੇ 13 ਮਈ 2021 ਨੂੰ ਦੋ ਦਿਨ ਦੀ ਸਾਮੂਹਿਕ ਛੁੱਟੀ 'ਤੇ ਚਲੇ ਗਏ ਹਨ। ਜਿਸ ਕਾਰਨ ਦਫ਼ਤਰ ਬੰਦ ਰਹੇ ਤੇ ਅੱਜ ਫਿਰ ਤਹਿਸ਼ੀਲ ’ਚ ਆਮ ਕੰਮਕਾਰ ਬੂਰੀ ਤਰ੍ਹਾਂ ਪ੍ਰਭਾਵਿੱਤ ਹੋਏ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

PunjabKesari
ਇਸ ਸਬੰਧੀ ਆਪਣਾ ਰੋਸ ਜਾਹਿਰ ਕਰਦਿਆਂ ਸਥਾਨਕ ਤਹਿਸੀਲ ਕੈਸ਼ੀਅਰ ਮੰਗਤਰਾਏ, ਪ੍ਰਧਾਨ ਸੁਮਨਦੀਪ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਦਫਤਰ ਬੰਦ ਰੱਖੇ ਜਾਣਗੇ ਅਤੇ ਹਰ ਤਰਾਂ ਦਾ ਸਰਕਾਰੀ ਕੰਮ-ਕਾਰ ਬੰਦ ਰੱਖਿਆ ਜਾਵੇਗਾ। ਅੱਗੇ ਸਰਕਾਰੀ ਛੁੱਟੀਆਂ ਹੋਣ ਕਾਰਨ ਦਫਤਰਾਂ ਦਾ ਕੰਮ 17 ਮਈ ਨੂੰ ਮੁੜ ਸ਼ੁਰੂ ਹੋਵੇਗਾ। ਇੰਨਾਂ ਪੰਜ ਦਿਨਾਂ ’ਚ ਮਨੁੱਖਤਾ ਨੂੰ ਬਚਾਉਣ ਖਾਤਰ ਪਟਵਾਰੀ ਅਤੇ ਕਾਨੂੰਗੋ ਸਿਰਫ ਕੋਰੋਨਾ ਸਬੰਧੀ ਡਿਊਟੀਆਂ ਦੇਣਗੇ। ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 1996 ’ਚ ਇੱਕੋ ਸਮੇਂ ਦੇ ਭਰਤੀ ਪਟਵਾਰੀਆਂ ਦੀ ਤਨਖਾਹ ’ਚ ਬਹੁਤ ਅੰਤਰ ਹੈ ਜਿਸ ਨੂੰ ਅੱਜ ਤੱਕ ਦਰੁਸਤ ਨਹੀਂ ਕੀਤਾ ਗਿਆ। ਪਟਵਾਰੀਆਂ ਦੀ 18 ਮਹੀਨੇ ਦੀ ਟ੍ਰੇਨਿੰਗ ਨੂੰ ਪਰਖਕਾਲ ’ਚ ਸਾਮਲ ਕਰਨ ਲਈ ਕਾਨੂੰਨ ’ਚ ਲੋੜੀਂਦੀ ਸੋਧ ਕੀਤੀ ਜਾ ਚੁੱਕੀ ਹੈ ਪ੍ਰੰਤੂ ਵਿੱਤ ਵਿਭਾਗ ਵੱਲੋਂ ਇਸ ਨੂੰ ਮੰਜੂਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਸਾਲ 2016 ’ਚ ਭਰਤੀ ਪਟਵਾਰੀ ਦਾ ਪਰਖਕਾਲ ਸਮਾ 4.5 ਸਾਲ ਹੈ। ਜੋ ਕਿ ਪਿਛਲੇ ਲਗਭਗ 4 ਸਾਲ ਤੋਂ ਬੱਝਵੀਂ ਤਨਖਾਹ 10,000/- ਰੁਪਏ ਪ੍ਰਤੀ ਮਹੀਨਾ ਤੇ ਕੰਮ ਕਰਨ ਨੂੰ ਮਜਬੂਰ ਹਨ। ਪੰਜਾਬ ਸਰਕਾਰ ਦੇ ਕਿਸੇ ਵੀ ਮਹਿਕਮੇ ’ਚ ਇੰਨਾਂ ਲੰਮਾ ਪਰਖਕਾਲ ਦਾ ਸਮਾ ਨਹੀਂ ਹੈ। 7 ਪਟਵਾਰੀ ਸਰਕਲਾਂ ਪਿੱਛੇ 1 ਫੀਲਡ ਕਾਨੂੰਗੋ ਦੀ ਪੋਸਟ ਨੂੰ ਮਨਜ਼ੂਰੀ ਦਿੱਤੀ ਜਾਵੇ, ਪਟਵਾਰੀਆਂ ਨੂੰ ਲੈਪਟੋਪ ਮੁਹੱਈਆ ਕਰਵਾਏ ਜਾਣ।

PunjabKesari

ਜਿਕਰਯੋਗ ਹੈ ਕਿ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਨੇ ਵੀ ਪਟਵਾਰੀਆਂ ਅਤੇ ਕਾਨੂੰਗੋ ਦੀਆਂ ਜਾਇਜ ਮੰਗਾ ਨੂੰ ਪੂਰਾ ਕਰਨ ਲਈ ਸਮਰਥਨ ਦਿੰਦਿਆਂ ਦੀ ਰੈਵੀਨਿਊ ਕਾਨੂੰਗੋ ਐਸ਼ੋਸ਼ੀਏਸ਼ਨ ਪੰਜਾਬ ਵੱਲੋਂ ਵੀ ਸਾਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਕੰਮ ਕਾਰ ਬੰਦ ਰੱਖਣ ਬਾਰੇ ਕਿਹਾ ਹੈ। ਕੋਰਟ ਕੇਸਾਂ ਤੋਂ ਇਲਾਵਾ ਕੋਈ ਵੀ ਸਰਕਾਰੀ ਕੰਮ ਕਾਰ ਮਿਤੀ 16/05/2021 ਤੱਕ ਨਹੀਂ ਕੀਤਾ ਜਾਵੇਗਾ। ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ  ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੰਗਾ 14 ਮਈ 2021 ਤੱਕ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸਮੂਹ ਪਟਵਾਰੀ ਅਤੇ ਕਾਨੂੰਗੋ ਯੂਨੀਅਨ 15 ਮਈ 2021 ਨੂੰ ਸਾਂਝੇ ਤੌਰ ਤੇ ਅਗਲੇ ਸੰਘਰਸ ਦਾ ਐਲਾਨ ਕਰਨਗੇ ਜਿਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੇਮ ਕੁਮਾਰ, ਬਲਜੀਤ ਸਿੰਘ, ਰਾਜ ਕੁਮਾਰ, ਹਰਵਿੰਦਰ ਸਿੰਘ, ਭੁਪਿੰਦਰ ਕੌਰ, ਰਮਨਦੀਪ ਸਿੰਘ ਸਾਰੇ ਪਟਵਾਰੀ, ਨਿਰਮਲ ਸਿੰਘ, ਜਗਜੀਤ ਸਿੰਘ ਅਤੇ ਬਲਵਿੰਦਰ ਸਿੰਘ ਸਾਰੇ ਕਾਨੂੰਗੋਂ ਵੀ ਮੌਜੂਦ ਸਨ।


author

Bharat Thapa

Content Editor

Related News