ਪੰਜਾਬ ’ਚ ਭਿਖਾਰੀਆਂ ਨੂੰ ਲੈ ਕੇ ਅਲਰਟ ਜਾਰੀ, ਸੁਰੱਖਿਆ ਏਜੰਸੀਆਂ ਨੇ ਦਿੱਤੀ ਚਿਤਾਵਨੀ
Sunday, Nov 19, 2023 - 04:07 AM (IST)
ਜਲੰਧਰ (ਨਰਿੰਦਰ ਮੋਹਨ) - ਪੰਜਾਬ ਪੁਲਸ ਨੇ ਭਿਖਾਰੀਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸੂਬੇ ’ਚ ਇਨ੍ਹਾਂ ਦੀ ਆੜ ਵਿਚ ਸਮਾਜ ਵਿਰੋਧੀ ਅਨਸਰਾਂ ਦੇ ਇਕੱਠੇ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਭਿਖਾਰੀਆਂ ਦੀ ਆੜ ’ਚ ਕਤਲ, ਅਗਵਾ ਤੇ ਚੋਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਦਾ ਡਰ ਹੈ।
ਇਗ ਖ਼ਬਰ ਵੀ ਪੜ੍ਹੋ - ਜਲੰਧਰ-ਚਿੰਤਪੁਰਨੀ ਹਾਈਵੇ 'ਚ ਕਰੋੜਾਂ ਦਾ ਘਪਲਾ, 42 ਨਵੇਂ ਵਿਅਕਤੀ ਨਾਮਜ਼ਦ, 8 ਮੁਲਜ਼ਮ ਗ੍ਰਿਫ਼ਤਾਰ
ਪੁਲਸ ਦੇ ਇੰਟੈਲੀਜੈਂਸ ਵਿੰਗ ਨੂੰ ਸੂਚਨਾ ਮਿਲੀ ਹੈ ਕਿ ਪੰਜਾਬ ’ਚ ਭਿਖਾਰੀਆਂ ਦੇ ਗਿਰੋਹ ਤੇਜ਼ੀ ਨਾਲ ਵੱਧ ਰਹੇ ਹਨ। ਉਂਝ ਸਰਕਾਰ ਦੀ ਰਿਪੋਰਟ ਅਨੁਸਾਰ ਪੰਜਾਬ ’ਚ ਅੱਠ ਹਜ਼ਾਰ ਦੇ ਕਰੀਬ ਭਿਖਾਰੀ ਹਨ। ਗੈਰ-ਅਧਿਕਾਰਤ ਅੰਕੜਿਆਂ ਅਨੁਸਾਰ ਪੰਜਾਬ ’ਚ ਭਿਖਾਰੀਆਂ ਅਤੇ ਆਵਾਰਾ ਮਾਨਸਿਕ ਤੌਰ ’ਤੇ ਕਮਜ਼ੋਰ ਲੋਕਾਂ ਦੀ ਗਿਣਤੀ 3 ਲੱਖ ਤੱਕ ਪਹੁੰਚ ਗਈ ਹੈ।
ਸੂਬੇ ਦੇ ਸਰਹੱਦੀ ਜ਼ਿਲਿਆਂ ਵਿੱਚ ਮਾਨਸਿਕ ਤੌਰ ’ਤੇ ਕਮਜ਼ੋਰ ਲੋਕਾਂ ਅਤੇ ਭਿਖਾਰੀਆਂ ਦੀ ਗਿਣਤੀ ਬਾਰੇ ਕੇਂਦਰੀ ਖੁਫੀਆ ਏਜੰਸੀਆਂ ਪਹਿਲਾਂ ਹੀ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਚੁੱਕੀਆਂ ਹਨ। ਪਹਿਲਾਂ ਵੀ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਦੋਂ ਭਿਖਾਰੀਆਂ ਦੀ ਆੜ ਵਿੱਚ ਲੋਕਾਂ ਵੱਲੋਂ ਜਾਸੂਸੀ ਕਰਨ ਦੀ ਸੂਚਨਾ ਮਿਲੀ ਸੀ। ਅੱਜ ਕੱਲ ਪੰਜਾਬ ਵਿੱਚ ਭੀਖ ਮੰਗਣ ਵਾਲਿਆਂ ਦੀ ਇਕ ਨਵੀਂ ਕਿਸਮ ਦੀ ਦਹਿਸ਼ਤ ਵੀ ਵਧ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਸ਼ਹਿਰ 'ਚ ਵੱਡੀਆਂ ਸਕ੍ਰੀਨਾਂ 'ਤੇ ਵਿਸ਼ਵ ਕੱਪ ਫ਼ਾਈਨਲ ਦਿਖਾਉਣ 'ਤੇ ਲੱਗੀ ਰੋਕ, ਹੋਰ ਪਾਬੰਦੀਆਂ ਵੀ ਲਾਗੂ
ਸੂਤਰਾਂ ਅਨੁਸਾਰ ਪੰਜਾਬ ਦੇ ਇੰਟੈਲੀਜੈਂਸ ਵਿੰਗ ਨੇ ਜ਼ਿਲਾ ਪਟਿਆਲਾ ਸਬੰਧੀ ਵਿਸ਼ੇਸ਼ ਤੌਰ ’ਤੇ ਅਲਰਟ ਜਾਰੀ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਪਟਿਆਲਾ, ਰਾਜਪੁਰਾ, ਨਾਭਾ, ਪਾਤੜਾਂ ਤੇ ਸਮਾਣਾ ਆਦਿ ਸ਼ਹਿਰਾਂ ’ਚ ਭਿਖਾਰੀਆਂ ਤੇ ਸਾਧੂਆਂ ਦਾ ਪਹਿਰਾਵਾ ਪਹਿਨਣ ਵਾਲੇ ਲੋਕਾਂ ਦੀ ਗਿਣਤੀ ’ਚ ਭਾਰੀ ਵਾਧਾ ਹੋ ਰਿਹਾ ਹੈ। ਇਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2021 ਵਿਚ ਕੇਂਦਰੀ ਸਮਾਜਿਕ ਸੁਰੱਖਿਆ ਵਿਭਾਗ ਦੇ ਮੰਤਰੀ ਵੱਲੋਂ ਲੋਕ ਸਭਾ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਦੇਸ਼ ਵਿਚ ਭਿਖਾਰੀਆਂ ਦੀ ਕੁਲ ਗਿਣਤੀ 4,13,670 ਹੈ। ਪੰਜਾਬ ’ਚ ਭਿਖਾਰੀਆਂ ਦੀ ਗਿਣਤੀ 7939 ਦੱਸੀ ਜਾਂਦੀ ਹੈ। ਚੰਡੀਗੜ੍ਹ ਵਿਚ ਇਹ ਗਿਣਤੀ 121 ਅਤੇ ਹਰਿਆਣਾ ਵਿਚ 8682 ਦੱਸੀ ਜਾਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8