ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ

Monday, Aug 02, 2021 - 06:24 PM (IST)

ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ

ਗੁਰਦਾਸਪੁਰ (ਹਰਮਨ, ਸਰਬਜੀਤ, ਹੇਮੰਤ) : ਪੁਲਸ ਨੇ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਪੁਰਾਣਾ ਸ਼ਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰਦੇ ਹੋਏ ਸੇਮ ਨਹਿਰ ਪੱਕੀ ਸੜਕ ਨੌਸ਼ਹਿਰਾ ’ਤੇ ਪਹੁੰਚੀ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਅਇਆ, ਜਿਸ ਨੂੰ ਗੁਲਜਾਰੀ ਲਾਲ ਪੁੱਤਰ ਬੰਤ ਰਾਮ ਵਾਸੀ ਹਮਰਾਜਪੁਰ ਚਲਾ ਰਿਹਾ ਸੀ।

ਪੁਲਸ ਨੇ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਮੋਟਰਸਾਈਕਲ ਪਿੱਛੇ ਬੰਨ੍ਹੇ ਪਲਾਸਟਿਕ ਦੇ ਕੇਨ ਨੂੰ ਚੈੱਕ ਕੀਤਾ ਤਾਂ ਉਸ ’ਚੋਂ 15 ਹਜ਼ਾਰ ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰ੍ਹਾਂ, ਪੁਲਸ ਪਾਰਟੀ ਨੇ ਧੁੱਸੀ ਬੰਨ੍ਹ ਭੈਣੀ ਮੀਲਮਾ ਵਿਖੇ ਗਸ਼ਤ ਦੌਰਾਨ ਬਲਬੀਰ ਸਿੰਘ ਉਰਫ ਕਾਲਾ ਪੁੱਤਰ ਬਾਵਾ ਸਿੰਘ ਵਾਸੀ ਹਮਰਾਜਪੁਰ ਨੂੰ 15 ਹਜ਼ਾਰ ਮਿਲੀਲਿਟਰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ।


author

Gurminder Singh

Content Editor

Related News