ਬਰਨਾਲਾ ''ਚ ਅਕਾਲੀ ਸਰਪੰਚ ''ਤੇ ਜਾਨਲੇਵਾ ਹਮਲਾ

Sunday, Jan 06, 2019 - 12:35 PM (IST)

ਬਰਨਾਲਾ ''ਚ ਅਕਾਲੀ ਸਰਪੰਚ ''ਤੇ ਜਾਨਲੇਵਾ ਹਮਲਾ

ਬਰਨਾਲਾ (ਵਿਵੇਕ) : ਬਰਨਾਲਾ ਦੇ ਪਿੰਡ ਸੁਖਪੁਰਾ ਵਿਚ ਜਿੱਤੇ ਹੋਏ ਅਕਾਲੀ ਸਰਪੰਚ ਗੁਰਦੇਵ ਸਿੰਘ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਸਰਪੰਚ ਗੁਰਦੇਵ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਬਰਨਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 
ਸੂਤਰਾਂ ਮੁਤਾਬਕ ਅਕਾਲੀ ਸਰਪੰਚ ਗੁਰਦੇਵ ਸਿੰਘ 'ਤੇ ਇਹ ਹਮਲਾ ਚੋਣ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ। ਫਿਲਹਾਲ ਪੁਲਸ ਵਲੋਂ ਮੌਕੇ 'ਤੇ ਪਹੁੰਚ ਜ਼ਖਮੀ ਗੁਰਦੇਵ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਸ ਮੁਤਾਬਕ ਗੁਰਦੇਵ ਸਿੰਘ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News