ਅਕਾਲੀ ਆਗੂ ਦੀ ਪਤਨੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਚ ਮਾਮੇ ਨੇ ਕੀਤੇ ਵੱਡੇ ਖੁਲਾਸੇ

07/16/2020 7:09:33 PM

ਪਾਤੜਾਂ (ਅਡਵਾਨੀ)— ਅਕਾਲੀ ਆਗੂ ਦੀ ਪਤਨੀ ਦੀ ਹੱਤਿਆ ਦੀ ਲੜਾਈ ਲੜ ਰਹੇ ਪੇਕੇ ਪਰਿਵਾਰ 'ਚ ਮਾਮਾ ਸਤਵੀਰ ਸਿੰਘ ਯਾਦਵ ਨੇ ਵੱਡੇ ਖੁਲਾਸੇ ਕੀਤੇ ਹਨ। ਦੁਖੀ ਮਨ ਨਾਲ ਸਤਵੀਰ ਸਿੰਘ ਨੇ ਕਿਹਾ ਕਿ ਕੁਝ ਲੋਕ ਅਕਾਲੀ ਨੇਤਾ ਗੁਰਸੇਵਕ ਸਿੰਘ ਮੁਨਸ਼ੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਤਾਂ ਨਿਗਲ ਚੁੱਕੇ ਹਨ, ਹੋਰ ਦੱਸੋ ਕਿੰਨੇ ਲੋਕਾਂ ਨੂੰ ਬਲੀ 'ਤੇ ਚੜ੍ਹਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪੁਲਸ ਅਫ਼ਸਰਾਂ ਦੀ ਜਾਂਚ ਨੂੰ ਭੜਕਾਉਣ ਲਈ ਮੇਰੀ ਮਾਸੂਮ ਭਾਣਜੀ 'ਤੇ ਝੂਠੇ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾ ਕੇ ਉਸ ਵੱਲੋਂ ਦਿੱਤੀ ਕੁਰਬਾਨੀ ਨੂੰ ਵਿਅਰਥ ਕਰਨਾ ਚਾਹੁੰਦੇ ਹਨ, ਜੋ ਮੈਂ ਉਸ ਦੀ ਕੁਰਬਾਨੀ ਨੂੰ ਕਿਸੇ ਵੀ ਕੀਮਤ 'ਤੇ ਵਿਅਰਥ ਨਹੀਂ ਜਾਣ ਦੇਵਾਂਗਾ। ਜੇਕਰ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜ੍ਹਕਾਉਣਾ ਪਿਆ ਤਾਂ ਉਹ ਆਪਣਾ ਘਰਬਾਰ ਵੇਚ ਕੇ ਉਥੇ ਵੀ ਲੜਾਈ ਲੜਣਗੇ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਬਹੁਤ ਵੱਡੇ ਜ਼ੁਲਮੀ ਲੋਕਾਂ ਨਾਲ ਹੈ। ਇਕ ਪਾਸੇ ਉਹ ਇਕ ਗਰੀਬ ਇਕੱਲਾ ਮਜਬੂਰ ਇਨਸਾਨ ਹੈ ਤਾਂ ਦੂਜੇ ਪਾਸੇ ਚੋਟੀ 'ਤੇ ਪਹੁੰਚੇ ਹੋਏ ਲੋਕ ਹਨ। ਜੋ ਜ਼ੁਲਮ ਉਨ੍ਹਾਂ ਦੇ ਭਾਣਜੇ ਜਵਾਈ ਅਤੇ ਭਾਣਜੀ ਨਾਲ ਹੋਇਆ ਹੈ, ਉਸ ਦਾ ਇਨਸਾਫ ਲੈਣ ਲਈ ਉਹ ਹਰ ਸਾਹ ਤੱਕ ਲੜਾਈ ਲੜਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਹਲਕਾ ਸ਼ੁਤਰਾਣਾ ਦੇ ਲੋਕਾਂ 'ਚੋਂ ਭੁਲੇਖਾ ਦੂਰ ਕਰਨ ਲਈ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਗੁਰਸੇਵਕ ਸਿੰਘ ਮੁਨਸ਼ੀ ਦੀ ਮੌਤ ਤੋਂ ਪਹਿਲਾਂ ਪਿੰਡ ਦਾ ਇਕ ਵਿਅਕਤੀ ਕਈ ਦਿਨ ਵਾਰ-ਵਾਰ ਗੋਲੀਆਂ ਚੱਲਣ ਦੀਆਂ ਗੱਲਾਂ ਕਹਿ ਰਿਹਾ ਸੀ, ਉਸ ਨੂੰ ਪੁੱਛੋ ਕਿ ਜੇਕਰ ਗੁਰਸੇਵਕ ਸਿੰਘ ਮੁਨਸ਼ੀ ਉਸ 'ਤੇ ਗੋਲੀਆਂ ਚਲਾ ਰਿਹਾ ਸੀ ਤਾਂ ਉਸ ਦਿਨ ਪੁਲਸ ਨੂੰ ਕਿਉਂ ਨਹੀਂ ਦੱਸਿਆ ਗਿਆ, ਜਦੋਂ ਮੁਨਸ਼ੀ ਨੇ ਖੁਦਕੁਸ਼ੀ ਕੀਤੀ। ਉਸ ਸਮੇਂ ਉਸ 'ਤੇ 174 ਦੀ ਕਾਰਵਾਈ ਦੀ ਥਾਂ ਕਤਲ ਦਾ ਮਾਮਲਾ ਕਿਉਂ ਨਹੀਂ ਦਰਜ ਕਰਵਾਇਆ ਗਿਆ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ''ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਹੀ ਖੁਦਕੁਸ਼ੀ ਦਾ ਮਾਮਲਾ ਬਣਾ ਕੇ ਮਾਮਲੇ ਨੂੰ ਰਫਾ-ਦਫਾ ਕੀਤਾ ਗਿਆ ਹੈ।  ਅਸੀਂ ਤਾਂ ਖੁਦ ਜਾਣਨਾ ਚਾਹੁੰਦੇ ਸੀ ਕਿ ਗੁਰਸੇਵਕ ਸਿੰਘ ਮੁਨਸ਼ੀ ਕਿਸ ਮਜਬੂਰੀ ਕਾਰਨ ਮਰਿਆ ਹੈ, ਇਹ ਸਬ ਕੁਝ ਇਨ੍ਹਾਂ ਵੱਲੋਂ ਮੇਰੀ ਭਾਣਜੀ ਨੂੰ ਡਰਾਉਣ ਲਈ ਸਾਜਿਸ਼ ਰਚੀ ਗਈ ਸੀ, ਜਿਸ 'ਤੇ ਮੇਰੀ ਭਾਣਜੀ ਇਨ੍ਹਾਂ ਤੋਂ ਡਰੀ ਨਹੀਂ ਸਗੋਂ ਇਨ੍ਹਾਂ ਦਾ ਮੁਕਾਬਲਾ ਕਰਦੇ ਹੋਏ ਇਨ੍ਹਾਂ ਵੱਲੋਂ ਗੁਰਸੇਵਕ ਸਿੰਘ ਮੁਨਸ਼ੀ ਨਾਲ ਕੀਤੀ ਧੱਕੇਸ਼ਾਹੀ ਬਾਰੇ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਉਸ ਨੂੰ ਚੁੱਪ ਕਰਵਾਉਣ ਲਈ ਉਸ ਨੂੰ ਮਾਰ ਦਿੱਤਾ ਗਿਆ। ਮਾਮੇ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਭਾਣਜੀ ਬਹੁਤ ਦਲੇਰ ਸੀ, ਜਿਸ ਕਰਕੇ ਉਸ ਨੇ ਮਰਦੇ ਹੋਏ ਆਪਣੇ ਨਾਲ ਕੀਤੇ ਜ਼ੁਲਮ ਦੀ ਦਾਸਤਾਨ ਲੋਕਾਂ ਅੱਗੇ ਰੱਖਣ ਲਈ ਵੀਡੀਓ ਬਣਾ ਕੇ ਖੁਲਾਸੇ ਕੀਤੇ ਹਨ। ਹੁਣ ਉਸ 'ਤੇ ਜਵਾਬ ਦੇਣ ਦੀ ਥਾਂ ਉਸ 'ਤੇ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾ ਰਹੇ ਹਨ

ਇਹ ਵੀ ਪੜ੍ਹੋ: ਫਰੈਂਕੋ ਮੁਲੱਕਲ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉੱਠੇ ਸਵਾਲ

ਉਨ੍ਹਾਂ ਨੇ ਕਿਹਾ ਕਿ ਇਹ ਲੋਕ ਦੱਸਣ ਕਿ ਗੁਰਸੇਵਕ ਸਿੰਘ ਮੁਨਸ਼ੀ ਦੇ ਸਸਕਾਰ ਸਮੇਂ ਅਤੇ ਭੋਗ ਸਮੇਂ ਗੱਡੀਆਂ ਭਰ ਕੇ ਮੁੰਡਿਆ ਨੂੰ ਨੰਗੇ ਹਥਿਆਰਾਂ ਨਾਲ ਲਿਆਉਣ ਦੀ ਕਿ ਲੋੜ ਸੀ। ਉਹ ਸਾਡੇ 'ਤੇ ਦਬਾਅ ਬਣਾਉਣ ਲਈ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਜੇ ਬਹੁਤ ਖੁਲਾਸੇ ਹੋਣੇ ਬਾਕੀ ਹਨ, ਜੋ ਹਲਕਾ ਸ਼ੁੱਤਰਾਣਾ ਦੇ ਲੋਕਾਂ ਅੱਗੇ ਹੌਲੀ-ਹੌਲੀ ਰੱਖੇ ਜਾਣਗੇ।
ਉਨ੍ਹਾਂ ਕਿਹਾ ਹੈ ਕਿ ਸਾਨੂੰ ਕਾਨੂੰਨ ਦੇ ਰੱਖਵਾਲਿਆਂ 'ਤੇ ਪੂਰਾ ਭਰੋਸਾ ਹੈ ਪਰ ਇਹ ਉਨ੍ਹਾਂ ਦੇ ਦਬਾਅ ਪਾਉਣ ਲਈ ਹਾਈ ਪੱਧਰ ਦੀਆਂ ਸਿਫਾਰਸ਼ਾਂ ਲਗਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਪਾਤੜਾਂ ਭਰਪੂਰ ਸਿੰਘ ਅਤੇ ਐੱਸ. ਐੱਚ. ਓ. ਗੁਰਦੇਵ ਸਿੰਘ ਬਹੁਤ ਇਮਾਨਦਾਰ ਅਤੇ ਸਖ਼ਤ ਅਫਸਰ ਹਨ, ਜੋ ਕਿਸੇ ਵੀ ਤਾਕਤ ਦੇ ਅੱਗੇ ਝੁਕਣਗੇ ਨਹੀਂ।


shivani attri

Content Editor

Related News